ਚੰਡੀਗੜ੍ਹ, 20 ਜਨਵਰੀ 2020: ਹਰਿਆਣਾ ਦੇ ਦਿੱਗਜ ਕਾਂਗਰਸੀ ਨੇਤਾ ਸ਼ਮਸ਼ੇਰ ਸਿੰਘ ਸੁਰਜੇਵਾਲਾ ਦਾ ਦੇਹਾਂਤ ਹੋ ਗਿਆ। ਉਹ 87 ਵਰ੍ਹਿਆਂ ਦੇ ਸਨ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ। ਸ਼ਮਸ਼ੇਰ ਸਿੰਘ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਦੇ ਪਿਤਾ ਸਨ।
ਉਹ ਚਾਰ ਵਾਰ ਨਰਵਾਣਾ ਤੋਂ ਵਿਧਾਇਕ ਰਹੇ - 1967, 1977, 1982 ਅਤੇ 1991 - ਅਤੇ ਇਕ ਵਾਰ 2005 ਵਿਚ ਕੈਥਲ ਤੋਂ ਵਿਧਾਇਕ ਰਹਿ ਚੁੱਕੇ ਹਨ। ਉਹ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹੇ ਅਤੇ ਆਲ ਇੰਡੀਆ ਕਿਸਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਵੀ ਰਹੇ। ਉਹ ਰਾਜ ਸਭਾ ਮੈਂਬਰ ਵੀ ਸੀ।
ਉਨ੍ਹਾਂ ਦਾ ਸਸਕਾਰ ਅੱਜ ਨਰਵਾਣਾ ਵਿਖੇ ਦੁਪਹਿਰ 3 ਵਜੇ ਕੀਤਾ ਜਾਵੇਗਾ।