ਚੰਡੀਗੜ੍ਹ, 20 ਜਨਵਰੀ 2020 - ਪੰਜਾਬ ਸਰਕਾਰ ਅਤੇ ਡੀਜੀਪੀ ਦਿਨਕਰ ਗੁਪਤਾ ਨੇ ਅੱਜ ਸੋਮਵਾਰ ਨੂੰ ਕੈਟ ਦੁਆਰਾ ਡੀਜੀਪੀ ਦੀ ਨਿਯੁਕਤੀ ਮਾਮਲੇ 'ਤੇ ਦਿੱਤੇ ਫੈਸਲੇ ਨੂੰ ਪੰਜਾਬ ਹਰਿਆਣਾ ਹਾਈ ਕੋਰਟ 'ਚ ਚੁਣੌਤੀ ਦੇ ਦਿੱਤੀ ਹੈ। ਇਸ ਬਾਰੇ ਏ ਜੀ ਅਤੁਲ ਨੰਦਾ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਇਸ ਮਾਮਲੇ 'ਤੇ ਭਲਕੇ ਮੰਗਲਵਾਰ ਨੂੰ ਸੁਣਵਾਈ ਹੋਏਗੀ।
ਦੱਸ ਦੇਈਏ ਕਿ ਲੰਘੇ ਦਿਨੀਂ ਕੈਟ ਦੁਆਰਾ ਪੰਜਾਬ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਗਿਆ ਸੀ। ਇਹ ਫੈਸਲਾ ਡੀਜੀਪੀ ਦੀ ਰੇਸ 'ਚ ਮੌਜੂਦ ਮੁਹੰਮਦ ਮੁਸਤਫਾ ਵੱਲੋਂ ਕੈਟ 'ਚ ਦਿੱਤੀ ਚੁਣੌਤੀ ਤੋਂ ਬਾਅਦ ਲਿਆ ਗਿਆ ਸੀ।