ਅਸ਼ੋਕ ਵਰਮਾ
ਬਠਿੰਡਾ, 20 ਜਨਵਰੀ 2020 - ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਆਪਣੇ ਫਾਊਡਨੇਸ਼ਨ ਵਿੰਗ ਤੇ ਤਹਿਤ ਸੀ.ਐਸ.ਆਰ ਪ੍ਰੋਗਰਾਮ ਦੇ ਰਾਹੀ ਲਾਗਲੇ 27 ਪਿੰਡਾਂ ਦੇ 23 ਸਰਕਾਰੀ ਸੀਨੀਅਰ ਸਕੈਡਰੀ, ਹਾਈ ਅਤੇ ਮਿਡਲ ਸਕੂਲਾਂ ਦੀਆਂ ਅੱਠਵੀਂ, ਨੌਂਵੀ ਅਤੇ ਦੱਸਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਪ੍ਰੋਗਰਾਮ ਤਹਿਤ ਸ੍ਰੀ ਵਿਸ਼ਵ ਮੋਹਨ ਪ੍ਰਸਾਦ ਏ.ਜੀ.ਐਮ, ਸੀ.ਐਸ ਆਰ ਅਤੇ ਸ੍ਰੀ ਅਦਿੱਤਆ ਮੇਹਨ ਨੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਬੰਗੀ ਕਲ੍ਹਾਂ ਵਿਖੇ ਸਾਈਕਲ ਵੰਡੇ।
ਸ੍ਰੀ ਵਿਸ਼ਵ ਮੋਹਨ ਪ੍ਰਸਾਦ ਏ.ਜੀ.ਐਮ ,ਸੀ.ਐਸ.ਆਰ ਅਤੇ ਸ੍ਰੀ ਵਾਹਿਗੂਰੂ ਪਾਲ ਸਿੰਘ ਪੀ.ਆਰ.ਓ ਰਿਫਾਇਨਰੀ ਨੇ ਦੱਸਿਆ ਕਿ ਲਾਗਲੇ ਪਿੰਡਾਂ ਦੇ 23 ਸੀਨੀਅਰ ਸਕੈਡਰੀ ਹਾਈ ਅਤੇ ਮਿਡਲ ਸਕਲਾਂ ਦੀਆਂ ਅੱਠਵੀਂ ,ਨੌਵੀਂ ਅਤੇ ਦਸੱਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਇਸ ਸਾਲ 1250 ਸਾਈਕਲ ਦਿੱਤੇ ਜਾ ਰਹੇ ਹਨ। ਇਹਨਾਂ ਵਿੱਚੋਂ ਹੁਣ ਤੱਕ 14 ਸਕੂਲਾਂ ਦੀਆਂ 978 ਵਿਦਿਆਰਥਣਾਂ ਨੂੰ ਸਾਈਕਲ ਦਿੱਤੇ ਜਾ ਚੁੱਕੇ ਹਨ ਅਤੇ ਬਾਕੀ ਸਾਈਕਲ ਦੇਣ ਦਾ ਕੰਮ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਸਾਲ 2018-19 ਵਿੱਚ ਗਿਆਰਵੀਂ ਅਤੇ ਬਾਰ੍ਹਵੀਂ ਕਲਾਸ ਦੀਆਂ 627 ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ ਸਨ ਅਤੇ ਸਾਲ 2017-18 ਵਿੱਚ ਗਿਆਰਵੀਂ ਅਤੇ ਬਾਰ੍ਹਵੀਂ ਦੀਆਂ ਵਿਦਿਆਰਥਣਾਂ ਨੂੰ 232 ਸਾਈਕਲ ਰਿਫਾਇਨਰੀ ਵੱਲੋਂ ਵੰਡੇ ਗਏ ਸਨ। ਵੱਖ-ਵੱਖ ਸੂਕਲਾਂ ਵਿੱਚ ਸੀ.ਐਸ.ਆਰ ਟੀਮ ਦੇ ਮੈਂਬਰਾਂ ਸ੍ਰੀ ਮਨਦੀਪ ਸਿੰਘ, ਸ੍ਰੀ ਹਰਦੀਪ ਸਿੰਘਸ੍ਰੀ ਅਦਿੱਤਆ ਮੇਹਨ ਅਤੇ ਪਰਮਿੰਦਰ ਸਿੰਘ ਵੱਲੋਂ ਵਿਦਿਆਰਥਣਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਗਈਆਂ ਅਤੇ ਸਕੂਲ ਮੁੱਖੀਆਂ ਦੇ ਸਹਿਯੋਗ ਨਾਲ ਸਾਈਕਲ ਵੰਡਣ ਦਾ ਕੰਮ ਕੀਤਾ ਜਾ ਰਿਹਾ ਹੈ।
ਵਰਨਣਯੌਗ ਹੈ ਕਿ ਜਿਆਦਾ ਤਰ ਪਿੰਡਾਂ ਦੀਆਂ ਵਿਦਿਆਰਥਣਾ ਸਕੂਲਾਂ ਵਿੱਚ ਆਉਣ-ਜਾਣ ਦਾ ਉੱਚਤ ਸਾਧਨ ਨਾਂਹ ਹੌਣ ਕਾਰਨ ਪੜ੍ਹਾਈ ਵਿੱਚ ਹੀ ਛੱਡ ਦਿੰਦੀਆਂ ਸਨ ਅਤੇ ਇਸ ਤਰ੍ਹਾਂ ਸਾਧਨ ਦੀ ਕਮੀ ਕਾਰਨ ਸਕੂਲਾਂ ਵਿੱਚ ਡਰਾਪ ਆਊਂਟ ਰੇਟ ਵੀ ਵੱਧ ਜਾਂਦਾ ਸੀ। ਰਿਫਾਇਨਰੀ ਵੱਲੋਂ ਵਿਦਿਆਰਥਣਾਂ ਨੂੰ ਸਾਈਕਲ ਦਿੱਤੇ ਜਾਣ ਸਦਕਾ ਜਿੱਥੇ ਆਉਣ-ਜਾਣ ਵਿੱਚ ਸਹੂਲਤ ਹੋਈ ਹੈ ਉੱਥੇ ਸਕੂਲਾਂ ਦਾ ਡਰਾਪ-ਆਊਂਟ ਰੇਟ ਵੀ ਘੱਟਿਆ ਹੈ। ਸਕੂਲਾਂ ਦੇ ਮੁੱਖੀਆਂ ਪਿੰਡਾਂ ਦੀ ਪੰਚਾਇਤਾਂ ਅਤੇ ਮਾਪੇ-ਅਧਿਆਪਕ ਸੰਭਾਵਾਂ ਵੱਲੋਂ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਇਸ ਪ੍ਰੋਗਰਾਮ ਦੀ ਸ਼ੰਲਾਘਾ ਕੀਤੀ ਗਈ।