ਭੀਖ ਮੰਗਣ ਵਾਲੇ 7 ਬੱਚੇ ਚੇਤਾਵਨੀ ਦੇ ਕੇ ਕੀਤੇ ਮਾਪਿਆਂ ਹਵਾਲੇ
ਭੀਖ ਮੰਗਦੇ ਬੱਚਿਆਂ ਬਾਰੇ ਸੂਚਨਾ ਚਾਈਲਡ ਹੈਲਪਲਾਈਨ, ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਜਾਂ ਜ਼ਿਲ੍ਹਾ ਬਾਲ ਭਲਾਈ ਕਮੇਟੀ ਨੂੰ ਦੇਣ ਦੀ ਅਪੀਲ
ਮਾਨਸਾ/ਬੁਢਲਾਡਾ 20 ਜਨਵਰੀ 2020: ਮਾਨਸਾ ਜ਼ਿਲ੍ਹੇ ਨੂੰ ਬਾਲ ਭਿੱਖਿਆ ਮੁਕਤ ਕਰਨ ਦੀ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਬਾਲ ਭਲਾਈ ਕਮੇਟੀ,ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਅਤੇ ਚਾਈਲਡ ਲਾਈਨ ਮਾਨਸਾ ਦੀ ਸਾਂਝੀ ਟੀਮ ਵੱਲੋਂ ਬੱਸ ਸਟੈਂਡ ਬੁਢਲਾਡਾ,ਫੁਹਾਰਾ ਚੌਂਕ,ਕੁਲਾਣਾ ਚੋਕ,ਵਿੱਚ ਬਾਲ ਭਿੱਖਿਆ ਸਬੰਧੀ ਚੈਕਿੰਗ ਕੀਤੀ ਗਈ।
ਇਸ ਦੋਰਾਨ 07 ਬੱਚੇ ਬੱਸ ਸਟੈਂਡ ਵਿਚ ਅਤੇ ਬਾਜਾਰ ਵਿਚ ਭੀਖ ਮੰਗਦੇ ਪਾਏ ਗਏ, ਇਨ੍ਹਾਂ ਬੱਚਿਆਂ ਨੂੰ ਚਾਈਲਡ ਲਾਈਨ,ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਅਤੇ ਪੁਲਿਸ ਵਿਭਾਗ ਦੁਆਰਾ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਿੱਥੇ ਇਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਨੂੰ ਬੁਲਾ ਕੇ ਬਾਲ ਭਲਾਈ ਕਮੇਟੀ ਦੇ ਮੈਬਰ ਸ੍ਰੀ ਬਲਦੇਵ ਰਾਜ ਕੱਕੜ, ਸ੍ਰੀ ਬਾਬੂ ਸਿੰਘ ਮਾਨ ਦੁਆਰਾ ਚੇਤਾਵਨੀ ਦਿੰਦੇ ਹੋਏ ਕਿਹਾ ਗਿਆ ਕਿ ਜੇਕਰ ਇਹ ਬੱਚੇ ਦੁਬਾਰਾ ਭੀਖ ਮੰਗਦੇ ਹੋਏ ਨਜਰ ਆਏ ਤਾਂ ਬੱਚਿਆ ਦੇ ਮਾਤਾ- ਪਿਤਾ ਉਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਰ ਬੱਚਿਆ ਨੂੰ ਮਾਤਾ-ਪਿਤਾ ਦੇ ਸੁਪਰਦ ਕੀਤਾ ਗਿਆ।
ਸ੍ਰੀ ਬਲਦੇਵ ਰਾਜ ਕੱਕੜ ਅਤੇ ਸ੍ਰੀ ਬਾਬੂ ਸਿੰਘ ਮਾਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਹਾਨੂੰ ਕੋਈ ਵੀ ਬੱਚਾ ਭੀਖ ਮੰਗਦਾ ਜਾਂ ਬਾਲ ਮਜ਼ਦੂਰੀ ਕਰਦਾ ਨਜ਼ਰ ਆਵੇ ਤਾਂ ਇਸ ਦੀ ਸੂਚਨਾ ਚਾਈਲਡ ਹੈਲਪ ਲਾਈਨ 1098, ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਜ਼ਿਲ੍ਹਾ ਬਾਲ ਭਲਾਈ ਕਮੇਟੀ ਨੂੰ ਦਿੱਤੀ ਜਾ ਸਕਦੀ ਹੈ।
ਇਸ ਮੌਕੇ ਚਾਈਲਡ ਹੈਲਪ ਲਾਈਨ ਮਾਨਸਾ ਦੇ ਜ਼ਿਲ੍ਹਾ ਇੰਚਾਰਜ ਸ੍ਰੀ ਕਮਲਦੀਪ ਸਿੰਘ ਨੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਚੇ ਨੂੰ ਭੀਖ ਮੰਗਵਾਉਣਾ ਕਾਨੂੰਨੀ ਜ਼ੁਰਮ ਹੈ ਉਹਨਾਂ ਬੱਚਿਆਂ ਨੂੰ ਸਕੂਲ ਵਿੱਚ ਭੇਜਣ ਦੀ ਅਪੀਲ ਕੀਤੀ। ਭੀਖ ਮੰਗਵਾਉਣ ਵਾਲੇ ਵਾਲੇ ਮਾਪਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਚਾਈਲਡ ਲਾਈਨ ਟੀਮ ਮੈਬਰ ਸ੍ਰੀ ਬਖਸਿੰਦਰ ਸਿੰਘ, ਸ੍ਰੀ ਕੁਲਵਿੰਦਰ ਸਿੰਘ, ਜ਼ਿਲ੍ਹਾ ਬਾਲ ਸੁੱਰਖਿਆ ਯੂਨਿਟ ਤੋ ਸ੍ਰੀ ਰਜਿੰਦਰ ਕੁਮਾਰ, ਬੇਅੰਤ ਕੋਰ ਅਤੇ ਸਿਟੀ ਪੁਲਿਸ ਬੁਢਲਾਡਾ ਤੋਂ ਸ੍ਰੀ ਦਰਸ਼ਨ ਸਿੰਘ ਹੋਲਦਾਰ, ਸ੍ਰੀ ਸਤਗੁਰੂ ਸਿੰਘ, ਪਰਮਜੀਤ ਕੋਰ, ਲਖਵਿੰਦਰ ਕੋਰ ਮੋਜੂਦ ਸਨ।