← ਪਿਛੇ ਪਰਤੋ
ਮਿੱਤਰ ਸੈਨ ਸ਼ਰਮਾ
ਮਾਨਸਾ, 20 ਜਨਵਰੀ 2020 - ਲਾਗਲੇ ਪਿੰਡ ਖਿਆਲਾ ਦੇ ਲਾਗੇ ਸੋਮਵਾਰ ਦੀ ਸਵੇਰੇ ਇੱਕ ਕਾਰ ਸੜਕ ਉੱਤੇ ਖੜ੍ਹੇ ਟਿੱਪਰ ਟਰੱਕ ਨਾਲ ਟਕਰਾਉਣ ਕਾਰਨ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਹ ਦੋਵੇਂ ਦੋਸਤ ਚੰਡੀਗੜ੍ਹ ਤੋਂ ਇੱਕ ਸਮਾਗਮ ਤੋਂ ਕਾਰ 'ਤੇ ਸਵਾਰ ਹੋ ਕੇ ਆਪਣੇ ਘਰ ਪਰਤ ਰਹੇ ਸਨ। ਪੁਲਿਸ ਨੇ ਸਿਵਲ ਹਸਪਤਾਲ ਮਾਨਸਾ ਵਿਖੇ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਉਸ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਦੋ ਦੋਸਤ ਬਲਜਿੰਦਰ ਸਿੰਘ (30) ਪੁੱਤਰ ਬੋਘ ਸਿੰਘ ਵਾਸੀ ਘੁੰਮਣ ਅਤੇ ਲਵਲੀ (28) ਪੁੱਤਰ ਪ੍ਰੇਮ ਕੁਮਾਰ ਵਾਸੀ ਮੌੜ ਮੰਡੀ ਚੰਡੀਗੜ੍ਹ ਤੋਂ ਇੱਕ ਸਮਾਗਮ ਤੋਂ ਆਪਣੀ ਕਾਰ ਰਾਹੀਂ ਵਾਪਸ ਪਰਤ ਰਹੇ ਸਨ ਕਿ ਉਨ੍ਹਾਂ ਦੀ ਕਾਰ ਪਿੰਡ ਖਿਆਲਾ ਲਾਗੇ ਸੜਕ ਕਿਨਾਰੇ ਖੜ੍ਹੇ ਇੱਕ ਟਿੱਪਰ ਟਰੱਕ ਨਾਲ ਟਕਰਾ ਗਈ, ਜਿਸ 'ਚ ਦੋਵਾਂ ਦੀ ਮੌਤ ਹੋ ਗਈ। ਪੁਲਿਸ ਚੌਂਕੀ ਠੂਠਿਆਂ ਵਾਲੀ ਦੇ ਇੰਚਾਰਜ ਗੁਰਤੇਜ ਸਿੰਘ ਨੇ ਦੱਸਿਆ ਦੋਵਾਂ ਦੀਆਂ ਲਾਸ਼ਾਂ ਪੋਸਟ ਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਅਗਿਆਤ ਟਿੱਪਰ ਟਰੱਕ ਚਾਲਕ ਖਿਲਾਫ਼ ਮ੍ਰਿਤਕ ਬਲਜਿੰਦਰ ਸਿੰਘ ਦੇ ਚਚੇਰੇ ਭਰਾ ਗੁਰਿੰਦਰ ਸਿੰਘ ਘੁੰਮਣ ਕਲਾਂ ਦੇ ਬਿਆਨਾਂ ਉੱਤੇ ਮਾਮਲਾ ਦਰਜ ਕਰ ਲਿਆ ਹੈ।
Total Responses : 193