← ਪਿਛੇ ਪਰਤੋ
ਹਰੀਸ਼ ਕਾਲੜਾ
ਰੂਪਨਗਰ, 20 ਜਨਵਰੀ 2020 - ਜ਼ਿਲ੍ਹਾ ਰੂਪਨਗਰ ਨੂੰ ਸੂਬੇ ਵਿੱਚੋ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ਜਿਸ ਲਈ ਅਧਿਕਾਰੀਆਂ ਤੋਂ ਅਧਿਆਪਕਾਂ ਤੱਕ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਕੰਮ ਕਾਰ ਦੀ ਲਗਾਤਾਰ ਰਿਪੋਰਟ ਹਾਸਿਲ ਕੀਤੀ ਜਾ ਸਕੇ। ਇਹ ਪ੍ਰਗਟਾਵਾ ਡੀ.ਈ.ਓ. (ਪ੍ਰਾਇਮਰੀ) ਦਿਨੇਸ਼ ਕੁਮਾਰ ਵਲੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਸੰਬੰਧੀ ਜਿਲ੍ਹੇ ਦੇ ਬਲਾਕ ਪ੍ਰਾਇਮਰੀ ਸਿਖਿਆ ਅਫਸਰਾਂ ਸਮੇਤ ਸਮੁੱਚੀ ਟੀਮ ਨਾਲ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਮੀਟਿੰਗ ਦੋਰਾਨ ਕੀਤਾ।ਓਹਨਾ ਦੱਸਿਆ ਕਿ ਜਿਲ੍ਹੇ ਦੇ 10 ਬਲਾਕਾਂ ਦੇ 550 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚੋ 328 ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾ ਚੁਕਾ ਹੈ ਜਦੋ ਕਿ 65 ਸਕੂਲਾਂ ਨੂੰ ਇਕ ਹਫਤੇ ਦੇ ਵਿਚ ਮੁਕੰਮਲ ਕੀਤਾ ਜਾ ਰਿਹਾ ਹੈ ਅਤੇ ਬਲਾਕ ਪ੍ਰਾਇਮਰੀ ਸਿਖਿਆ ਅਫਸਰ ਬਾਕੀ ਰਹਿੰਦੇ ਸਕੂਲਾਂ ਵਲ ਵੀ ਤਨ ਦੇਹੀ ਨਾਲ ਜੁਟ ਜਾਣ ਤਾ ਜੋ ਜਿਲ੍ਹੇ ਨੂੰ 100 ਫੀਸਦੀ ਸਮਾਰਟ ਸਕੂਲ ਬਣਾਇਆ ਜਾ ਸਕੇ । ਓਹਨਾ ਕਿਹਾ ਕਿ ਮਿਸ਼ਨ ਸ਼ਤ ਪ੍ਰਤੀ ਸ਼ਤ ਤਹਿਤ ਅਧਿਆਪਕਾਂ ਵਲੋਂ ਵਾਧੂ ਸਮਾਂ ਲਗਾਇਆ ਜਾ ਰਿਹਾ ਹੈ ਅਤੇ ਅਧਿਆਪਕ ਵਰਗ ਇਸ ਨੂੰ ਭਵਿਖ ਵਿਚ ਇਕ ਮਿਸ਼ਨ ਬਣਾਉਣ। ਜਿਲ੍ਹਾ ਸਿਖਿਆ ਅਧਿਕਾਰੀ ਵਲੋਂ ਪ੍ਰਾਇਮਰੀ ਸਕੂਲ ਦੀ ਦਾਖਲਾ ਮੁਹਿੰਮ ਨੂੰ ਹੋਰ ਵਧਾਉਣ ਲਈ ਨੁਕਤੇ ਵੀ ਦੱਸੇ ਗਏ।
Total Responses : 872