ਹਰੀਸ਼ ਕਾਲੜਾ
ਰੂਪਨਗਰ, 20 ਜਨਵਰੀ 2020 - ਸ਼ਹਿਰ ਦੇ ਅਕਾਲੀ -ਭਾਜਪਾ ਕੌਂਸਲਰਾਂ ਅਤੇ ਆਗੂਆਂ ਵਲੋਂ ਅੱਜ ਮੁੱਖ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਰੂਪਨਗਰ ਰਾਹੀ ਮੰਗ ਪੱਤਰ ਦਿੱਤਾ ਗਿਆ। ਨਗਰ ਕੌਂਸਲ ਰੂਪਨਗਰ ਵਲੋਂ 4 ਅਕਤੂਬਰ 2019 ਨੂੰ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਸੀਵਰ ਦੇ ਓਵਰ ਫਲੋਅ ਨੂੰ ਹੱਲ ਕਰਨ ਲਈ 75.00 ਲੱਖ ਰੁਪਏ ਸੀਵਰੇਜ਼ ਬੋਰਡ ਰੂਪਨਗਰ ਨੂੰ ਅਲਾਟ ਕੀਤੇ ਗਏ ਸਨ।ਪ੍ਰੰਤੂ ਬੜੇ ਅਫਸੋਸ ਦੀ ਗੱਲ ਹੈ ਕਿ ਲੱਗਭੱਗ 6 ਮਹੀਨੇ ਦਾ ਸਮਾਂ ਲੰਘਣ ਦੇ ਬਾਵਜੂਦ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਵਲੋਂ ਇਸ ਸਬੰਧੀ ਤਖਮੀਨਾ ਅਤੇ ਡਿਜਾਇਨ ਆਦਿ ਬਣਾਉਣ ਦੀ ਮੁੱਢਲੀ ਕਾਰਵਾਈ ਵੀ ਆਰੰਭ ਨਹੀ ਕੀਤੀ ਗਈ।
ਇਸ ਲਈ ਬੇਨਤੀ ਹੈ ਕਿ ਇਸ ਅਣਗਹਿਲੀ ਲਈ ਜਿੰਮੇਵਾਰ ਅਧਿਕਾਰੀਆਂ ਦੀ ਜਿੰਮੇਵਾਰੀ ਨਿਸ਼ਚਿਤ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੰਗ ਪੱਤਰ ਅਨੁਸਾਰ ਨਗਰ ਕੌਂਸਲ ਦੀਆਂ ਸੈਨੇਟਰੀ ਇੰਸਪੈਕਟਰਾਂ ਦੀਆਂ ਕੁੱਲ 2 ਪੋਸਟਾਂ ਖਾਲੀ ਹਨ।ਨਗਰ ਕੌਂਸਲ ਵਲੋਂ ਬਾਰ ਬਾਰ ਲਿਖਤੀ ਅਤੇ ਜੁਬਾਨੀ ਬੇਨਤੀਆਂ ਕਰਨ ਦੇ ਬਾਵਜੂਦ ਵਿਭਾਗ ਵਲੋਂ ਸੈਨੇਟਰੀ ਇੰਸਪੈਕਟਰ ਦੀ ਤੈਨਾਤੀ ਨਹੀ ਕੀਤੀ ਜਾ ਰਹੀ ਇਸ ਲਈ ਇਸ ਨਗਰ ਕੌਂਸਲ ਵਿਚ 02 ਸੈਨੇਟਰੀ ਇੰਸਪੈਕਟਰਾਂ ਦੀ ਤਾਇਨਾਤੀ ਕੀਤੀ ਜਾਵੇ।
ਇਸ ਅਨੁਸਾਰ ਨਗਰ ਕੌਂਸਲ ਦੀ ਰੋਜਾਨਾ ਦੀ ਨਕਸ਼ਿਆਂ ਦੀ ਆਮਦਨ ਦਾ ਲੱਗਭੱਗ 50.00 ਲੱਖ ਰੁਪਏ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟੋਰੇਟ ਵਿਖੇ ਜਨਵਰੀ 2019 ਤੋਂ ਜਮਾਂ ਪਿਆ ਹੈ ਜ਼ੋ ਨਗਰ ਕੌਂਸਲ ਨੂੰ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਨਗਰ ਕੌਂਸਲ ਆਪਣੇ ਮੁਲਾਜਮਾਂ ਨੂੰ ਤਨਖਾਹਾਂ ਦੇਣ ਤੋਂ ਵੀ ਬੇਵਸ ਹੈ। ਇਹ ਰਕਮ ਵੀ ਰਿਲੀਜ਼ ਕੀਤੀ ਜਾਵੇ। ਇਸ ਮੰਗ ਪੱਤਰ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਪਿਛਲੇ ਲੱਗਭੱਗ 3 ਸਾਲ ਤੋਂ ਰੂਪਨਗਰ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ। ਸੜਕਾਂ ਵਿੱਚ ਖਾਸ ਤੌਰ 'ਤੇ ਸਰਕੂਲਰ ਰੋਡ ਅਤੇ ਬੇਲਾ ਚੌਂਕ-ਟੂ-ਬੇਲਾ ਰੋਡ ਉੱਪਰ ਪਏ ਹੋਏ ਵੱਡੇ ਵੱਡੇ ਟੋਇਆਂ ਕਾਰਨ ਰੋਜਾਨਾ ਹੀ ਹਾਦਸੇ ਵਾਪਰਦੇ ਹਨ, ਪ੍ਰੰਤੂ ਅੱਜ ਤੱਕ ਇਨਾਂ ਸੜਕਾਂ ਦੀ ਕੋਈ ਸਾਰ ਨਹੀ ਲਈ ਗਈ।ਇਨਾਂ ਸੜਕਾਂ ਦੀ ਸਾਰ ਲਈ ਜਾਵੇ।
ਇਸ ਮੋਕੇ ਭਾਜਪਾ ਮੰਡਲ ਪ੍ਰਧਾਨ ਰਾਜੇਸ਼ਵਰ ਜੈਨ, ਕੋਂਸਲਰ ਗੁਰਮੁੱਖ ਸਿੰਘ ਸੈਣੀ, ਕੋਂਸਲਰ ਰਮਨ ਜਿੰਦਲ, ਹਰਵਿੰਦਰ ਸਿੰਘ ਹਵੇਲੀ, ਜਥੇਦਾਰ ਹਰਜੀਤ ਸਿੰਘ ਹਵੇਲੀ, ਕੋਂਸਲਰ ਰਣਜੀਤ ਸਿੰਘ ਰਾਣਾ ਸਾਬਕਾ, ਭਾਜਪਾ ਆਗੂ ਐਡਵੋਕੇਟ ਰਮਿਤ ਕੇਹਰ, ਐਡਵੋਕੇਟ ਕਮਲ ਰਾਣਾ, , ਐਡਵੋਕੇਟ ਸਚਿੰਨ ਭਨੋਟ , ਚੋਧਰੀ ਵੇਦ ਪ੍ਰਕਾਸ਼ ਸਾਬਕਾ ਕੋਂਸਲਰ, ਸਤਿੰਦਰ ਸੈਣੀ,ਬਲਜੀਤ ਕੋਰ, ਬਲਵਿੰਦਰ ਕੋਰ ਸ਼ਾਮਪੁਰਾ , ਹਰਭਜਨ ਕੋਰ, ਚਰਨ ਸਿੰਘ ਭਾਟੀਆ,ਯੂਥ ਅਕਾਲੀ ਆਗੂ ਸੁਖਬੀਰ ਸਿੰਘ ਤੰਬੜ ਵਿਸ਼ੇਸ਼ ਤੌਰ ਤੇ ਸ਼ਾਮਲ ਸਨ।