ਅਸ਼ੋਕ ਵਰਮਾ
- ਭਗਤੀ ਦਾ ਆਨੰਦ ਪ੍ਰਤੀ ਦਿਨ ਸੰਗਤ ਕਰਨ ਨਾਲ ਮਿਲਦਾ ਹੈ
ਬਠਿੰਡਾ, 20 ਜਨਵਰੀ 2020 - ਸਤਸੰਗ ਉਹ ਮਾਨ ਸਰੋਵਰ ਹੈ ਜਿਸ ਵਿਚ ਭਗਤੀ ਦਾ ਇੰਨਾ ਆਨੰਦ ਸਤਗੁਰੂ ਦੀ ਕਿਰਪਾ ਅਤੇ ਸੰਤਾਂ ਸੰਗ ਗੁਰੂ ਮਰਿਆਦਾ ਵਿਚ ਰਹਿਕੇ ਪ੍ਰਾਪਤ ਹੁੰਦਾ ਹੈ। ਇਸ ਧਰਤੀ ਦਾ ਰਸ ਕੇਵਲ ਸੰਤ ਜਨ ਹੀ ਮਾਨ ਸਕਦੇ ਹਨ ਜੋ ਆਤਮ ਰਿਸ਼ੀਆਂ ਦੀ ਸਭਾ ਵਿਚੋਂ ਪ੍ਰਾਪਤ ਹੁੰਦਾ ਹੈ, ਇਹ ਕਿਧਰੇ ਬਾਜ਼ਾਰ ਵਿਚ ਨਹੀਂ ਵਿਕਦਾ, ਨਾ ਹੀ ਕਿਸੇ ਫੈਕਟਰੀ ਵਿਚ ਮਿਲਦਾ ਹੈ, ਇਹ ਤਾਂ ਸਿਰਫ਼ ਆਤਮ ਰਿਸ਼ੀਆਂ ਦੀ ਸਭਾ `ਚ ਹੁੰਦਾ ਹੈ। ਇਹ ਦੋਨੋਂ ਆਤਮ-ਪ੍ਰਮਾਤਮ ਇਕ ਦੂਜੇ ਵਿਚ ਮਿਲ ਜਾਂਦੇ ਹਨ ਤਾਂ ਫਿਰ ਆਨੰਦ ਹੀ ਆਨੰਦ ਪ੍ਰਾਪਤ ਹੁੰਦਾ ਹੈ।ਸੰਤ ਨਿਰਕਾਰੀ ਮੰਡਲ ਜ਼ੋਨ ਬਠਿੰਡਾ ਦੇ ਜ਼ੋਨਲ ਇਨਚਾਰਜ ਸ਼੍ਰੀ ਐਸ.ਪੀ.ਦੁੱਗਲ ਨੇ ਸੰਗਤਾਂ ਨੂੰ ਪ਼ਵਚਨ ਕਰਦਿਆਂ ਫਰਮਾਇਆ ਕਿ ਇਹ ਇਕ ਅਜਿਹਾ ਅਧਿਆਤਮਿਕ ਆਨੰਦ ਹੈ ਜੋ ਆਪਣੀ ਹਸਤੀ ਨੂੰ ਮਿਟਾਕੇ ਆਪਣੇ ਕਿਰਦਾਰ ਨੂੰ ਗੁਰੂ ਵੱਲ ਮੁਖ ਕਰਕੇ ਨਿਭਾਉਂਦਾ ਹੋਇਆ ਪ੍ਰਾਪਤ ਹੁੰਦਾ ਹੈ।
ਸ਼੍ਰੀ ਦੁੱਗਲ ਨੇ ਦੱਸਿਆ ਕਿ ਮਾਇਆ ਇਨਸਾਨ ਨੂੰ ਹਮੇਸ਼ਾ ਭਰਮਾਉਂਦੀ ਹੈ, ਇਨਸਾਨ ਮਾਇਆ ਰਾਹੀਂ ਆਪਣੀ ਸਾਰੀਆਂ ਇਛਾਵਾਂ ਨੂੰ ਪੂਰੀ ਕਰਦਾ ਹੋਇਆ ਅਧਿਆਤਮਿਕ ਖੁਸ਼ੀ ਤਾਂ ਪ੍ਰਾਪਤ ਕਰ ਸਕਦਾ ਹੈ ਪਰੰਤੂ ਅਤਮਿਕ ਖੁਸ਼ੀਆਂ ਸਿਰਫ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਨਸਾਨ ਦਾ ਹਰ ਕਰਮ ਗੁੰਜ ਦੀ ਤਰ੍ਹਾਂ ਹੁੰਦਾ ਹੈ ਜ਼ੋ ਵਾਪਸ ਇਨਸਾਨ ਕੋਲ ਆਉਂਦਾ ਹੈ ਇਸ ਲਈ ਜੀਵਨ ਅੰਦਰ ਚਿਤਨ ਹੋ ਕੇ ਰਹਿਣਾ ਅਤਿ ਜਰੂਰੀ ਹੈ ਨਹੀਂ ਤਾਂ ਜ਼ੋ ਬੀਜਿਆ ਹੈ।ਉਹ ਵਡਣਾ ਪੈਣਾ ਹੈ ਸਮੇਂ ਅਨੁਸਾਰ ਇਸ ਨੇ ਮੁੜ ਅੱਗੇ ਹੀ ਆਉਣਾ ਹੈ। ਸਤਗੁਰੂ ਦੀਆਂ ਸਿਖਿਆਵਾਂ, ਆਦੇਸ ਅਤੇ ਵਚਨਾ ਨੂੰ ਆਪਣੇ ਜੀਵਨ ਅੰਦਰ ਵਤੀਤ ਕਰਦੇ ਹੋਏ ਖੁਸ਼ੀਆਂ ਦੇ ਪਾਤਰ ਬਣੀਏ, ਦੁੱਖ ਕਲੇਸ ਆਪੇ ਹੀ ਦੂਰ ਨੱਠ ਜਾਦੇ ਹਨ।
ਇਸ ਮੌਕੇ ਕੈਲੀਫੋਰਨੀਆਂ (ਅਮਰੀਕਾ) ਤੋਂ ਆਏ ਸ਼੍ਰੀ ਪਰਮਜੀਤ ਅਤੇ ਰੇਨੂ ਨੇ ਆਪਣੀ ਦੇਸ਼ ਵਿਦੇਸ ਦੀ ਪ੍ਰਚਾਰਕ ਯਾਤਰਾ ਦੌਰਾਨ ਲਗਾਤਾਰ ਤਿੰਨ ਦਿਨ ਬਠਿੰਡਾ ਦੀਆਂ ਸੰਗਤਾਂ ਵਿਚ ਭਗਤੀ ਦੇ ਗੀਤਾਂ ਰਾਹੀਂ ਝੁੰਮਣ ਦਾ ਆਨੰਦ ਵੇਖਣ ਨੂੰ ਮਿਲਿਆ।
ਸ਼੍ਰੀ ਐਸ.ਪੀ.ਦੁੱਗਲ ਨੇ ਕੈਲੀਫੋਰਨੀਆਂ (ਅਮਰੀਕਾ) ਤੋਂ ਆਏ ਸ਼੍ਰੀ ਪਰਮਜੀਤ ਅਤੇ ਰੇਨੂ ਦਾ ਸਵਾਗਤ ਕਰਦਿਆਂ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਰਮਯੋਗੀ ਮਹਾਤਮਾਵਾਂ ਨੇ ਸਤਿਗੁਰੂ ਦੀ ਕਿਰਪਾ ਨਾਲ ਨਿਰੰਕਾਰ ਦੇ ਸੰਦੇਸ਼ ਨੂੰ ਦੇਸ਼-ਵਿਦੇਸ਼ ਵਿਚ ਜਾ ਕੇ ਜਨ ਜਨ ਤੱਕ ਫੈਲਾਉਣ ਦਾ ਯਤਨ ਕਰ ਰਹੇ ਹਨ।
ਇਸ ਮੌਕੇ ਸ਼੍ਰੀ ਕ੍ਰਿਸ਼ਨ ਛਾਬੜਾ ਨੇ ਸਟੇਜ਼ ਦਾ ਸੰਚਾਲਨ ਬੜੇ ਹੀ ਸੁਚੱੱਜੇ ਢੰਗ ਨਾਲ ਨਿਭਾਇਆ। ਅੰਤ ਵਿਚ ਸਮੂਹ ਸੰਗਤਾ ਲਈ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ।