ਨਵੀਂ ਦਿੱਲੀ, 21 ਜਨਵਰੀ 2020 - ਦਿੱਲੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪਰਚੇ ਦਾਖ਼ਲ ਕਰਨ ਦੇ ਅੱਜ ਆਖ਼ਰੀ ਦਿਨ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਤੀਜੀ ਅਤੇ ਆਖ਼ਰੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ 'ਚ ਪੰਜ ਉਮੀਦਵਾਰਾਂ ਦੇ ਨਾਂ ਹਨ।
ਕਾਂਗਰਸ ਨੇ ਸਾਬਕਾ ਐਮਪੀ ਅਤੇ ਸਾਬਕਾ ਵਿਧਾਇਕ ਪਰਵੇਜ਼ ਹਾਸ਼ਮੀ ਨੂੰ ਓਖਲਾ ਤੋਂ ਟਿਕਟ ਦਿੱਤੀ ਹੈ। ਉੱਥੇ ਹੀ ਪਾਰਟੀ ਨੇ ਮਾਦੀਪੁਰ ਤੋਂ ਜੈਅ ਪ੍ਰਕਾਸ਼ ਪੰਵਾਰ, ਵਿਕਾਸਪੁਰੀ ਤੋਂ ਮੁਕੇਸ਼ ਸ਼ਰਮਾ, ਬਿਜਵਾਸਨ ਤੋਂ ਪ੍ਰਵੀਨ ਰਾਣਾ ਅਤੇ ਮਹਰੌਲੀ ਤੋਂ ਮੋਹਿੰਦਰ ਚੌਧਰੀ ਨੂੰ ਟਿਕਟ ਦਿੱਤੀ ਹੈ।