ਚੰਡੀਗੜ੍ਹ, 21 ਜਨਵਰੀ 2020 - ਪੰਜਾਬ ਯੂਥ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਅੱਜ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਕੇਂਦਰ ਸਰਕਾਰ ਦੇ ਨਾਗਰਿਕਤਾ ਸੋਧ ਕਾਨੂੰਨ ਨੂੰ ਨਿੰਦ ਦਿਆਂ ਕਿਹਾ ਕਿ ਉਹ 23 ਜਨਵਰੀ ਨੂੰ ਇਸਦੇ ਵਿਰੋਧ 'ਚ ਸੋਹਾਣਾ ਦੇ ਗੁਰਦੁਆਰਾ ਸਾਹਿਬ ਤੋਂ ਬਾਈਕ ਰੈਲੀ ਕੱਢਣ ਜਾ ਰਹੇ ਹਨ। ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਂ ਕਰਦਿਆਂ ਕਿਹਾ ਕਿ ਇਹ ਬਾਈਕ ਰੈਲੀ ਸੋਹਾਣਾ ਤੋਂ ਸ਼ੁਰੂ ਹੋ ਕੇ ਖਰੜ 'ਚੋਂ ਹੋ ਕੇ ਖਟਕੜ ਕਲਾਂ ਤੱਕ ਜਾਏਗੀ। ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਨਾਲ ਲੋਕਾਂ ਨੂੰ ਕੀ ਕੀ ਮੁਸ਼ਕਿਲਾਂ ਆਉਣਗੀਆਂ, ਇਸ ਬਾਰੇ ਇਹ ਰੈਲੀ ਕੱਢੀ ਜਾ ਰਹੀ ਹੈ।
ਢਿੱਲੋਂ ਨੇ ਕਿਹਾ ਕਿ ਭਲਕੇ ਪੰਜਾਬ ਯੂਨੀਵਰਸਿਟੀ 'ਚ ਵੀ ਐਨ.ਐਸ.ਯੂ.ਆਈ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਏਸ ਰੈਲੀ ਨੂੰ ਝੰਡਾ ਸੁਨੀਲ ਜਾਖੜ ਦਿਖਾ ਸਕਦੇ ਹਨ।
ਅਕਾਲੀ-ਭਾਜਪਾ ਦੇ ਦਿੱਲੀ 'ਚ ਟੁੱਟੇ ਗਠਜੋੜ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿਜੇਕਰ ਅਕਾਲੀ ਦਲ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਭਾਜਪਾ ਨਾਲੋਂ ਆਪਣਾ ਗਠਜੋੜ ਤੋੜਿਆ ਹੈ ਤਾਂ ਪਾਰਲੀਮੈਂਟ ਦੀ ਕੁਰਸੀ ਵੀ ਛੱਡਣੀ ਚਾਹੀਦੀ ਹੈ।