ਰਜਨੀਸ਼ ਸਰੀਨ
- ਪਾ੍ਇਮਰੀ ਸਕੂਲਾਂ ਵਿੱਚ ਗੁਣਾਤਮਕ ਸਿੱਖਿਆ ਹੋਣ ਕਾਰਨ ਇਸ ਵਾਰ ਦਾਖ਼ਲਾ ਮੁਹਿੰਮ ਨੂੰ ਮਿਲੇਗਾ ਭਰਵਾਂ ਹੁੰਗਾਰਾ
- ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਜਿਲ੍ਹਾ ਜਲੰਧਰ ਅਤੇ ਕਪੂਰਥਲਾ ਦੇ ਬੀਪੀਈਓ, ਸੈਂਟਰ ਹੈੱਡ ਟੀਚਰਾਂ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨਾਲ ਕੀਤੀ ਮੀਟਿੰਗ
ਜਲੰਧਰ 21 ਜਨਵਰੀ 2020 - ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਨੂੰ ਮਿਅਾਰੀ ਬਣਾਈ ਰੱਖਣ ਲਈ ਮਿਸ਼ਨ ਸ਼ਤ-ਪ੍ਤੀਸ਼ਤ ਤਹਿਤ ਜਿਲ੍ਹਾ ਜਲੰਧਰ ਅਤੇ ਕਪੂਰਥਲਾ ਦੇ ਬੀਪੀਈਓ, ਸੈਂਟਰ ਹੈੱਡ ਟੀਚਰਾਂ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਬਲਾਕ ਅਤੇ ਕਲਸਟਰ ਮਾਸਟਰ ਟਰੇਨਰਾਂ ਨਾਲ ਸੀ ਟੀ ਸ਼ਾਹਪੁਰ ਕੈਂਪਸ ਜਲੰਧਰ ਵਿਖੇ ਕਾਨਫਰੰਸ ਹਾਲ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਅਤੇ ਪਰਿਣਾਮਾਂ, ਪੀ੍-ਪਾ੍ਇਮਰੀ ਦੀਅਾਂ ਮਾਡਲ ਜਮਾਤਾਂ, ਸਕੂਲਾਂ ਦੀਅਾਂ ਇਮਾਰਤਾਂ ਨੂੰ ਸਿੱਖਣ ਸਿਖਾਉਣ ਸਮੱਗਰੀ ਵੱਜੋਂ ਤਿਅਾਰ ਕਰਨਾ ਅਤੇ ਹੋਰ ਮੁੱਦਿਆਂ ਸਬੰਧੀ ਵਿਚਾਰ ਕੀਤਾ ਗਿਅਾ|
ਸਮੂਹ ਪਾ੍ਇਮਰੀ ਸਕੂਲਾਂ ਦੇ ਮੁਖੀਆਂ ਨੂੰ ਸੰਬੋਧਨ ਕਰਦਿਆਂ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਕਿਹਾ ਕਿ ਸਕੂਲ ਮੁਖੀਆਂ ਨੇ ਅਾਪਣੇ ਅਾਪਣੇ ਸਕੂਲਾਂ ਦੇ ਵਿਦਿਆਰਥੀਆਂ ਦਾ ਸਿੱਖਣ ਪੱਧਰਾਂ ਅਤੇ ਸਿੱਖਣ ਪਰਿਣਾਮਾਂ ਅੰਕੜਿਅਾਂ ਨੂੰ ਬਾਖੂਬੀ ਸੰਕਲਿਤ ਕੀਤਾ ਹੈ ਅਤੇ ਹੁਣ ਇਸ ਅੰਕੜੇ ਦਾ ਵਿਸ਼ਲੇਸ਼ਣ ਕਰਕੇ ਭਵਿੱਖ ਵਿੱਚ ਪ੍ਰਭਾਵੀ ਨਤੀਜੇ ਲਏ ਜਾ ਸਕਦੇ ਹਨ| ਸਕੱਤਰ ਸਕੂਲ ਸਿੱਖਿਆ ਨੇ ਅਧਿਆਪਕਾਂ ਨੂੰ ਮਿਸ਼ਨ ਸ਼ਤ-ਪ੍ਤੀਸ਼ਤ ਦੀ ਸਫ਼ਲਤਾ ਲਈ ਲਗਾਈ ਜਾ ਰਹੀ ਵਾਧੂ ਜਮਾਤਾਂ ਲਈ ਸ਼ਾਬਾਸ਼ ਦਿੱਤੀ| ੳੁਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਵਧਾੳੁਣ ਲਈ ਸਕੂਲਾਂ ਦੀਅਾਂ ਪਰ ਦਾ ਜਿਕਰ ਪਿੰਡ ਦੇ ਪਤਵੰਤੇ ਸੱਜਣਾਂ, ਮਾਪਿਆਂ ਅਤੇ ਇਲਾਕੇ ਦੇ ਮੋਹਤਬਰਾਂ ਨਾਲ ਕੀਤਾ ਜਾਵੇ| ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਮਿਸ਼ਨ ਸ਼ਤ-ਪ੍ਤੀਸ਼ਤ ਦੀ ਸਫ਼ਲਤਾ ਲਈ ਬੋਰਡ ਦੀਅਾਂ ਜਮਾਤਾਂ ਦੇ ਵਿਦਿਆਰਥੀਆਂ ਵੱਲ ਇਹਨਾਂ ਦਿਨਾਂ ਵਿੱਚ ੳੁਚੇਚਾ ਧਿਅਾਨ ਦਿੱਤਾ ਜਾ ਰਿਹਾ ਹੈ|
ਮੀਟਿੰਗ ਤੋਂ ਪਹਿਲਾਂ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਸਕੰਸਸਸ ਸ਼ੰਕਰ, ਸਪਸ ਸ਼ੰਕਰ, ਸਸਸਸ ਮੱਖੂ (ਫਿਰੋਜ਼ਪੁਰ), ਸਸਸਸ ਲੋਹੀਅਾਂ ਖਾਸ ਦਾ ਦੌਰਾ ਕੀਤਾ|
ਇਸ ਮੌਕੇ ਮੁੱਖ ਦਫ਼ਤਰ ਵੱਲੋਂ ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਅਾਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਰਾਮ ਪਾਲ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਜਲੰਧਰ, ਗੁਰਭਜਨ ਸਿੰਘ ਲਾਸਾਨੀ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਕਪੂਰਥਲਾ, ਗੁਰਚਰਨ ਸਿੰਘ ਮੁਲਤਾਨੀ, ਸੀ੍ਮਤੀ ਨੰਦਾ, ਮਮਤਾ ਬਜਾਜ, ੳੁਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਜਲੰਧਰ ਅਤੇ ਕਪੂਰਥਲਾ, ਬਰਿੰਦਰਬੀਰ ਸਿੰਘ ਜਿਲ੍ਹਾ ਕੋਅਾਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਜਲੰਧਰ, ਸੁਖਮਿੰਦਰ ਸਿੰਘ ਜਿਲ੍ਹਾ ਕੋਅਾਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕਪੂਰਥਲਾ, ਸਮੂਹ ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰ ਜਿਲ੍ਹਾ ਜਲੰਧਰ ਅਤੇ ਕਪੂਰਥਲਾ, ਬਲਾਕ ਅਤੇ ਕਲਸਟਰ ਮਾਸਟਰ ਟਰੇਨਰਾਂ ਤੋਂ ਇਲਾਵਾ ਜਲੰਧਰ ਅਤੇ ਕਪੂਰਥਲਾ ਜਿਲ੍ਹੇ ਦੇ ਸੈਂਟਰ ਹੈੱਡ ਟੀਚਰ, ਮੁੱਖ ਦਫ਼ਤਰ ਵੱਲੋਂ ਗੁਰਤੇਜ ਸਿੰਘ, ਕੁਲਵਿੰਦਰ ਸਿੰਘ, ਦਵਿੰਦਰ ਸਿੰਘ ਵੀ ਹਾਜਰ ਸਨ|