ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਅਕਾਲ ਅਕੈਡਮੀ ਦਾ ਬਾਹਰੀ ਦ੍ਰਿਸ਼ ਇਨਸੈਟ ਸ੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ।
ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਲਾਏ ਦੁਨੀਆਵੀਂ ਵਿੱਦਿਆ ਦੇ ਨਾਲ ਧਾਰਮਿਕ ਵਿੱਦਿਆ ਦੇਣ ਦੇ ਅਧਿਆਤਮਕ ਵਿੱਦਿਆ ਰੂਪੀ ਬੂਟੇ ਨੂੰ ਪ੍ਰਿੰਸੀਪਲ ਸੰਤ ਤੇਜਾ ਸਿੰਘ ਨੇ ਕਲਗੀਧਰ ਟਰੱਸਟ ਬੜੂ ਸਾਹਿਬ (ਹਿ.ਪ੍ਰ.) ਦੀ ਸਥਾਪਨਾ ਕਰਕੇ ਪ੍ਰਫੁੱਲਿਤ ਕੀਤਾ ਅਤੇ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਵਲੋਂ ਅਕਾਲ ਅਕੈਡਮੀਆਂ ਰਾਂਹੀ ਇਸ ਬੂਟੇ ਦੀਆਂ ਜੜ੍ਹਾਂ ਭਾਰਤ ਭਰ 'ਚ ਮਜਬੂਤ ਕੀਤੀਆਂ ਗਈਆਂ ਹਨ । ਅਸਲ 'ਚ ਸੈਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਇੰਨ੍ਹਾਂ ਅਕਾਲ ਅਕੈਡਮੀਆਂ 'ਚ ਬੱਚਿਆਂ ਨੂੰ ਦੁਨੀਆਵੀਂ ਵਿੱਦਿਆ ਦੇ ਨਾਲ ਦਿੱਤੀ ਜਾ ਰਹੀ ਅਧਿਆਤਮਕ ਵਿੱਦਿਆ ਨੇ ਬੱਚਿਆਂ ਦਾ ਜੀਵਨ ਪੱਧਰ ਉਚਾ ਚੁੱਕ ਕੇ ਉਨ੍ਹਾਂ ਨੂੰ ਜਿੱਥੇ ਆਪਣੇ ਧਰਮ 'ਚ ਪ੍ਰਪੱਕ ਕੀਤਾ ਹੈ, ਓਥੇ ਨਾਲ ਹੀ ਨਸ਼ਿਆਂ ਅਤੇ ਹੋਰ ਭਿਆਨਕ ਸਾਮਾਜਿਕ ਬੁਰਾਈਆਂ ਆਦਿ ਤੋਂ ਬਚਾ ਕੇ ਚੰਗੇ ਨਾਗਰਿਕ ਵੀ ਬਣਾਇਆ ਹੈ । ਇਹ ਅਕਾਲ ਅਕੈਡਮੀਆਂ ਬੱਚਿਆਂ ਨੂੰ ਦੁਨੀਆਵੀਂ ਵਿੱਦਿਆ ਦੇ ਨਾਲ ਨੈਤਿਕ ਕਦਰਾਂ ਕੀਮਤਾਂ, ਗਿਆਨਵਾਨ, ਹੁਨਰਮੰਦ ਬਣਾਉਣ ਲਈ ਵਚਨਬੱਧ ਹਨ ਅਤੇ ਬੱਚਿਆਂ ਨੂੰ ਬਹੁਪੱਖੀ ਗਿਆਨ ਅਤੇ ਹੁਨਰਮੰਦ ਬਣਾਉਣ ਲਈ ਜਰੂਰੀ ਹੈ ਕਿ ਉਨ੍ਹਾਂ ਨੂੰ ਅਕਾਲ ਅਕੈਡਮੀਆਂ 'ਚ ਹੀ ਪੜ੍ਹਾਇਆ ਜਾਵੇ ਕਿਉਂਕਿ ਇੰਨ੍ਹਾਂ ਅਕੈਡਮੀਆਂ 'ਚ ਮਿਆਰੀ ਵਿੱਦਿਆ, ਤਜਰਬੇਕਾਰ ਸਟਾਫ, ਸੁਰੱਖਿਅਤ ਵਾਤਾਵਰਨ, ਧਾਰਮਿਕ ਵਿੱਦਿਆ, ਸਾਇੰਸ, ਕੰਪਿਊਟਰ ਲੈਬਜ਼, ਲਾਇਬਰੇਰੀ, ਮੁਫਤ ਟਿਊਸ਼ਨ ਦਾ ਪ੍ਰਬੰੰਧ, ਸਮਾਰਟ ਕਲਾਸ ਰੂਮ, ਗੁਰਮਤਿ ਅਤੇ ਸੰਗੀਤ ਦੀਆਂ ਵਿਸ਼ੇਸ਼ ਕਲਾਸਾਂ ਆਦਿ ਸੁਵਿਧਾਵਾਂ ਬੱਚਿਆਂ ਨੂੰ ਅੱਗੇ ਵਧਣ ਲਈ ਸਹਾਈ ਸਿੱਧ ਹੁੰਦੀਆਂ ਹਨ ।ਇੰਨ੍ਹਾਂ ਅਕਾਲ ਅਕੈਡਮੀਆਂ 'ਚ ਪੜ੍ਹ ਰਹੇ ਵਿਦਿਆਰਥੀਆਂ ਨੇ ਨੀਟ, ਯੂ.ਜੀ.ਸੀ., ਨੈਟ ਜਾਂ ਹੋਰ ਉਚ ਵਿੱਦਿਅਕ ਪ੍ਰਵੇਸ਼ ਪ੍ਰੀਖਿਆਵਾਂ 'ਚ ਸਫਲਤਾ ਪ੍ਰਾਪਤ ਕਰਕੇ ਹਮੇਸ਼ਾ ਹੀ ਸਫਲਤਾ ਦੇ ਝੰਡੇ ਗੱਡੇ ਹਨ । ਇੰਨ੍ਹਾਂ ਅਕਾਲ ਅਕੈਡਮੀਆਂ ਤੋਂ ਵਿੱਦਿਆ ਪੂਰੀ ਕਰਨ ਵਾਲੇ ਵਿਦਿਆਰਥੀ ਵੱਖ-ਵੱਖ ਵਕਾਰੀ ਅਹੁਦਿਆਂ 'ਤੇ ਬਿਰਾਜਮਾਨ ਹੋ ਕੇ ਜਿੱਥੇ ਆਪਣਾ ਚੰਗੇਰਾ ਜੀਵਨ ਬਤੀਤ ਕਰ ਰਹੇ ਹਨ, ਉਥੇ ਨਾਲ ਹੀ ਧਾਰਮਿਕ ਖਿਆਲਾਂ ਦੇ ਧਾਰਨੀ ਬਣ ਕੇ ਆਪਣਾ ਜੀਵਨ ਸਫਲਾ ਕਰ ਰਹੇ ਹਨ ।