ਹਰੀਸ਼ ਕਾਲੜਾ
ਰੂਪਨਗਰ, 21 ਜਨਵਰੀ 2020: ਬੀਤੇ ਦਿਨ ਘੋਸ਼ਿਤ ਜੇ .ਈ. ਈ. (ਮੇਨਜ਼) ਦੇ ਨਤੀਜੇ ਵਿੱਚ ਰਿਆਤ ਇੰਟਰਨੈਸ਼ਨਲ ਸਕੂਲ ਰੈਲਮਾਜਰਾ ਅਤੇ ਰਿਆਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੈਲਮਾਜਰਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ ।ਰਿਆਤ ਸਕੂਲਾਂ ਦੇ ਪ੍ਰਿੰਸੀਪਲਜ਼ ਸ਼ੁਭਾ ਰਾਠੌਰ ਅਤੇ ਡਾਕਟਰ ਪੱਲਵੀ ਪੰਡਤ ਨੇ ਦੱਸਿਆ ਕਿ ਇਨਾਂ ਵਿਦਿਆਰਥੀਆਂ ਵਿਚ ਚਿਨਮਿਆ ਗੁਪਤਾ ਨੇ 99.8% ,ਸਿਮਰਨਜੀਤ ਕੌਰ ਨੇ 95.6% ,ਨਵਜੋਤ ਕੌਰ ਨੇ 91.8%,ਨਵਦੀਪ ਸਿੰਘ ਨੇ 86% ਅਤੇ ਗੁਰਸਿਮਰ ਸਿੰਘ ਨੇ 85% ਨੰਬਰ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨ ਦਾ ਨਾਮ ਚਮਕਾਇਆ ਹੈ। ਇਹ ਵਿਦਿਆਰਥੀ ਆਪਣੀ ਬੋਰਡ ਦੀ ਪ੍ਰੀਖਿਆ ਅਤੇ ਜੇ.ਈ.ਈ. (ਅਡਵਾਂਸ )ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਰਿਆਤ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਨਿਰਮਲ ਸਿੰਘ ਰਿਆਤ, ਡਾ ਸੰਦੀਪ ਸਿੰਘ ਕੌੜਾ ਮੈਨੇਜਿੰਗ ਡਾਇਰੈਕਟਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ' ਉਨ੍ਹਾਂ ਦੇ ਮਾਤਾ ਪਿਤਾ ਅਤੇ ਅਧਿਆਪਕਾਂ ਨੂੰ ਇਸ ਸਫ਼ਲਤਾ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿੱਚ ਹੋਰ ਚੰਗਾ ਪ੍ਰਦਰਸ਼ਨ ਕਰਨ ਲਈ ਸਖਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ।
ਫੋਟੋ ਕੈਪਸ਼ਨ - ਜੇ ਈ ਈ (ਮੇਨਸ) ਵਿੱਚ 99.8% ਪ੍ਰਾਪਤ ਕਰਨ ਵਾਲੀ ਚਿਨਮਯ ਗੁਪਤਾ ਨੂੰ ਸਨਮਾਨਿਤ ਕਰਦੇ ਹੋਏ ਰਿਆਤ ਇੰਟਰਨੈਸ਼ਨਲ ਸਕੂਲ ਰੈਲਮਾਜਰਾ ਦੇ ਪ੍ਰਿੰਸੀਪਲ ।