ਚੰਡੀਗੜ੍ਹ, 22 ਜਨਵਰੀ 2020 : ਪੰਜਾਬ ਭਰ ਦੇ ਆਂਗਣਵਾੜੀ ਸੈਂਟਰਾਂ ’ਚ ਪੜ੍ਹਦੇ ਬੱਚਿਆਂ ਦੀ ਹੁਣ ਧਰਮ ਦੇ ਅਧਾਰ ’ਤੇ ਸ਼ਨਾਖ਼ਤ ਹੋਣ ਲੱਗੀ ਹੈ ਜਿਸ ਤੋਂ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਤਰਫ਼ੋਂ ਜ਼ੁਬਾਨੀ ਹੁਕਮਾਂ ਨਾਲ ਇਨ੍ਹਾਂ ਬੱਚਿਆਂ ਦਾ ਅੰਕੜਾ ਇਕੱਠਾ ਕੀਤਾ ਜਾ ਰਿਹਾ ਹੈ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਇਸ ਤੋਂ ਅਣਜਾਣ ਹੈ ਪ੍ਰੰਤੂ ਇਸ ਵਿਭਾਗ ਦੇ ਫੀਲਡ ਅਧਿਕਾਰੀ ਆਂਗਣਵਾੜੀ ਸੈਂਟਰਾਂ ’ਚ ਪੜ੍ਹਦੇ ਬੱਚਿਆਂ ਦੀ ਧਰਮ ਦੇ ਅਧਾਰ ’ਤੇ ਸ਼ਨਾਖ਼ਤ ਕਰਨ ਵਿਚ ਜੁਟ ਗਏ ਹਨ। ਇਸੇ ਦੌਰਾਨ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਫਿਰਕੂ ਅਧਾਰ ’ਤੇ ਕੋਈ ਅੰਕੜਾ ਮੁਹੱਈਆ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ੍ਰੀ ਮਨਜੀਤ ਸਿੰਘ ਰਾਏ ਜੋ ਕਿ ਕਰੀਬ ਵੀਹ ਸਾਲ ਤੋਂ ਭਾਜਪਾ ਦੇ ਸੀਨੀਅਰ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ, ਨੇ ਪੰਜਾਬ ਭਰ ਦੇ ਜ਼ਿਲ੍ਹਿਆਂ ਵਿਚ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ ਨੇ ਮੀਟਿੰਗਾਂ ਵਿਚ ਇਹ ਵੇਰਵੇ ਮੰਗੇ ਹਨ। ਬਠਿੰਡਾ ਅਤੇ ਮੁਕਤਸਰ ਜ਼ਿਲ੍ਹੇ ਵਿਚ ਸਮਾਜਿਕ ਸੁਰੱਖਿਆ ਵਿਭਾਗ ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਨੇ ਵਟਸਐਪ ਸੁਨੇਹਾ ਭੇਜ ਕੇ ਆਂਗਣਵਾੜੀ ਸੈਂਟਰਾਂ ’ਚ ਪੜ੍ਹਦੇ ਸਿੱਖ, ਇਸਾਈ, ਬੋਧੀ, ਜੈਨੀ,ਪਾਰਸੀ ਤੇ ਮੁਸਲਿਮ ਬੱਚਿਆਂ ਦੀ ਗਿਣਤੀ ਧਰਮ ਵਾਈਜ ਪੁੱਛੀ ਹੈ। ਆਂਗਣਵਾੜੀ ਵਰਕਰ ਇਹ ਵੇਰਵੇ ਇਕੱਠੇ ਕਰਨ ਵਿਚ ਜੁਟ ਗਏ ਹਨ। ਜਿਉਂ ਹੀ ਇਹ ਸੁਨੇਹਾ ਪੁੱਜੇ ਤਾਂ ਕਾਫ਼ੀ ਹਲਚਲ ਸ਼ੁਰੂ ਹੋ ਗਈ ਹੈ।
ਪੂਰੇ ਵੇਰਵੇ ਪੜ੍ਹਨ ਲਈ ਚਰਨਜੀਤ ਭੁੱਲਰ ਦੁਆਰਾ ਲਿਖੇ ਵਿਸ਼ੇਸ਼ ਲੇਖ ਨੂੰ ਪੜ੍ਹੋ- ਹੇਠ ਲਿੰਕ 'ਤੇ ਕਲਿੱਕ ਕਰੋ :-
http://viapunjab.blogspot.com/