← ਪਿਛੇ ਪਰਤੋ
ਪਹਿਲੇ ਅਮਰੀਕੀ ਸਿੱਖ ਨੂੰ ਟੈਕਸਾਸ ਦੇ ਡਿਪਟੀ ਕਾਂਸਟੇਬਲ ਵਜੋਂ ਸਹੁੰ ਚੁਕਾਈ ਵਾਸ਼ਿੰਗਟਨ ਡੀ ਸੀ, 22 ਜਨਵਰੀ, 2020 : ਡਿਪਟੀ ਕਾਂਸਟੇਬਲ ਅੰਮ੍ਰਿਤ ਸਿੰਘ ਨੂੰ ਟੈਕਸਾਸ ਦੇ ਪਹਿਲੇ ਸਿੱਖ ਡਿਪਟੀ ਕਾਂਸਟੇਬਲ ਵਜੋਂ ਸਹੁੰ ਚੁਕਾਈ ਗਈ ਹੈ। ਇਹ ਰਸਮ ਹੈਰਿਸ ਕਾਉਂਟੀ ਦੇ ਕਾਂਸਟੇਬਲ ਦਫਤਰ ਵਿਚ ਕਾਂਸਟੇਬਲ ਐਲਨ ਰੋਜ਼ਨ ਦੀ ਦੇਖ ਰੇਖ ਹੇਠ ਸੰਪੰਨ ਹੋਈ। ਇਸ ਵੱਡੀ ਪ੍ਰਾਪਤੀ ਤਹਿਤ ਡਿਪਟੀ ਕਾਂਸਟੇਬਲ ਸਿੰਘ ਨੂੰ ਹੈਰਿਸ ਕਾਉਂਟੀ ਦੀਆਂ ਨੀਤੀਆਂ ਅਨੁਸਾਰ ਪੂਰੀ ਧਾਰਮਿਕ ਸਹੂਲਤ ਤੇ ਛੋਟ ਪ੍ਰਾਪਤ ਹੋਵੇਗੀ। ਇਹ ਨੀਤੀ ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਤਹਿਤ ਅਮਲ ਵਿਚ ਆਉਂਦੀ ਹੈ ਜਿਸਦੇ ਰੀਜਨਲ ਡਾਇਰੈਕਟਰ ਬੌਬੀ ਸਿੰਘ ਹਨ। ਬੌਬੀ ਸਿੰਘ ਪਿਛਲੇ ਤਕਰੀਬਨ 20 ਸਾਲ ਤੋਂ ਕਾਂਸਟੇਬਲ ਐਲਨ ਰੋਜ਼ਨ ਦੇ ਨਾਲ ਹੌਸਟਨ ਪੁਲਿਸ ਵਿਭਾਗ ਅਤੇ ਹੈਰਿਸ ਕਾਉਂਟੀ ਸ਼ੈਰਿਫ ਦੇ ਦਫਤਰ ਵਿਚ ਕੰਮ ਕਰ ਰਹੇ ਹਨ। ਉਹਨਾਂ ਦੇ ਅਧੀਨ 12500 ਤੋਂ ਕਾਨੂੰਨ ਲਾਗੂ ਕਰਨ ਵਾਲੀਆਂ ਏਜਸੰੀਆਂ ਦੇ ਮੈਂਬਰਾਂ ਨੇ ਰਿਲੀਜੀਅਸ ਅਕੋਮੋਡੇਸ਼ਨ ਅਤੇ ਸਭਿਆਚਾਰਕ ਜਾਗਰੂਕਤਾ ਸਿੱਖਲਾਈ ਹਾਸਲ ਕੀਤੀ ਹੈ। ਅੰਮ੍ਰਿਤ ਸਿੰਘ ਦੀ ਨਿਯੁਕਤੀ 'ਤੇ ਬੌਬੀ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਉਹਨਾਂ ਨੂੰ ਰਿਲੀਜੀਅਸ ਅਕੋਮੋਡੇਸ਼ਨ ਪਾਲਿਸੀ ਵਿਕਸਤ ਕਰਨ 'ਚ ਕਈ ਸਾਲਾਂ ਤੱਕ ਕੰਮ ਕਰਨ ਉਪਰੰਤ ਇਸਨੂੰ ਲਾਗੂ ਹੁੰਦਿਆਂ ਵੇਖ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਪਹਿਲੇ ਅਮਰੀਕੀ ਸਿੱਖ ਦੇ ਇਸ ਮੁਕਾਮ 'ਤੇ ਪੁੱਜਣ 'ਚ ਮਾਣ ਮਹਿਸੂਸ ਹੋ ਰਿਹਾ ਹੈ।
Total Responses : 862