← ਪਿਛੇ ਪਰਤੋ
ਅਕਾਲ ਅਕੈਡਮੀ ਸਾਲਮਖੇੜਾ ਦੇ ਵਿਹੜੇ ਵਿਚ ਸਮਾਜ ਸੇਵਕ ਭੁਪਿੰਦਰ ਸਿੰਘ ਕੋਹਲੀ (ਮੁੰਬਈ) ਨੇ ਮਨੁੱਖੀ ਕਦਰਾਂ ਕੀਮਤਾਂ ਤੇ ਨੈਤਿਕਤਾ ਦੇ ਵਿਸ਼ੇ ਬਾਰੇ ਵਿਸਥਾਰ ਚ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਦਿਨ ਪ੍ਰਤੀ ਦਿਨ ਸਮਾਜ ਵਿਚੋ ਘੱਟ ਰਹੇ ਨੈਤਿਕਤਾ 'ਤੇ ਚਿੰਤਾ ਜ਼ਾਹਰ ਕੀਤੀ ਅਤੇ ਵਿਦਿਆਰਥੀਆਂ ਨੂੰ ਮਾਨਵਤਾ ਪ੍ਰਤੀ ਜਾਗਰੂਕ ਕੀਤਾ। ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜੀਵਨ ਵਿਚ ਨੈਤਿਕ ਕਦਰਾਂ ਕੀਮਤਾਂ ਪ੍ਰਤੀ ਸੇਧ ਦਿੱਤੀ। ਸਾਨੂੰ ਜ਼ਿੰਦਗੀ ਪ੍ਰਤੀ ਸਕਾਰਾਤਮਿਕ ਰਵੱਈਆ ਬਣਾਉਣਾ ਚਾਹੀਦਾ ਹੈ ਭਾਵੇਂ ਕੋਈ ਵੀ ਸਥਿਤੀ ਹੋਵੇ,ਜਿੰਦਗੀ ਚ ਸਾਨੂੰ ਹੌਂਸਲਾ ਨਹੀਂ ਹਾਰਣਾ ਚਾਹੀਦਾ। ਵਿਅਕਤੀ ਨੂੰ ਆਪਣੇ ਸਵਾਰਥ ਦੀ ਪੂਰਤੀ ਲਈ ਕੇਵਲ ਕਰਮ ਨਹੀਂ ਕਰਨਾ ਚਾਹੀਦਾ, ਬਲਕਿ ਸਮਾਜ ਭਲਾਈ ਲਈ ਵੀ ਕੁਝ ਕਰਨਾ ਚਾਹੀਦਾ ਹੈ।ਸਾਨੂੰ ਸਮਾਜ ਸੇਵੀ ਸੰਸਥਾਵਾਂ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਅਸੀਂ ਸੱਚਮੁੱਚ ਜ਼ਿੰਦਗੀ ਦਾ ਅਨੰਦ ਲੈ ਸਕੀਏ ਅਤੇ ਇਕ ਸੁਹਾਵਣੀ ਭਾਵਨਾ ਰੱਖ ਸਕੀਏ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਏਕਤਾ ਚਿਲਾਨਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
Total Responses : 942