ਜਗਦੀਸ਼ ਥਿੰਦ
ਫ਼ਾਜ਼ਿਲਕਾ, 22 ਜਨਵਰੀ
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਜ਼ਿਲ੍ਹਾ ਉਦਯੋਗ ਕੇਂਦਰ ਨਵੇਂ ਸੂਖ਼ਮ, ਲਘੂ ਅਤੇ ਦਰਮਿਆਨੇ ਉਧਮੀਆਂ ਲਈ ਲਾਹੇਵੰਦ ਸਾਬਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਤੋਂ ਨਵੇਂ ੳੂਧਮੀਆਂ ਲਈ ਜਿੱਥੇ ਆਨਲਾਈਨ ਰਜਿਸਟ੍ਰੇਸ਼ਨ ਦੀ ਸੁਵਿਧਾ ਉਪਲਬੱਧ ਹੈ ਉੱਥੇ ਇਸ ਮੁਫ਼ਤ ਰਜਿਸਟ੍ਰੇਸ਼ਨ ਤੋਂ ਬਾਅਦ ਜੇਕਰ ਕੋਈ ੳੂਧਮੀ ਆਪਣੇ ਕਾਰੋਬਾਰ ਲਈ ਕਿਸੇ ਬੈਂਕ ਤੋਂ ਕਰਜ ਲੈਂਦਾ ਹੈ ਤਾਂ ਉਸਨੂੰ ਵਿਆਜ ਦਰ ਵਿਚ 1.25 ਤੋਂ 1.5 ਫੀਸਦੀ ਤੱਕ ਦੀ ਛੋਟ ਵੀ ਮਿਲਦੀ ਹੈ। ਸੂਖ਼ਮ, ਲਘੂ ਅਤੇ ਦਰਮਿਆਨੇ ੳੁੱਧਮੀਆਂ ਲਈ ਆਨਲਾਈਨ ਰਜਿਸ਼ਟੇ੍ਰਸ਼ਨ udyogaadhar.gov.in ’ਤੇ ਉਧਮੀ ਵੱਲੋਂ ਆਪਣੀ ਪੱਧਰ ’ਤੇ ਕੀਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਉਦਯੋਗਾਂ ਨੂੰ ਪ੍ਰਫੂਲਤ ਕਰਨ ਲਈ ਪੰਜਾਬ ਇੰਡਸਟਰੀਅਲ ਅਤੇ ਬਿਜ਼ਨਸ ਡਿਵੈਲਪਮੈਂਟ ਪਾਲਿਸੀ 2017 ਲਾਗੂ ਕੀਤੀ ਜਾ ਚੁੱਕੀ ਹੈ। ਇਸ ਪਾਲਿਸੀ ਅਧੀਨ ਸਰਕਾਰ ਵੱਲੋਂ ਬਿਜ਼ਨਸ ਫਸਟ ਪੋਰਟਲ ਲਾਗੂ ਕੀਤਾ ਜਾ ਚੁੱਕਾ ਹੈ ਜਿਸ ਦੀ ਵੈਬਸਾਇਟ www.pbindustries.gov.in ਹੈ। ਇਸ ਪਾਲਿਸੀ ਅਧੀਨ ਬਾਰਡਰ ਜੋਨ ਵਿੱਚ ਲੱਗਣ ਵਾਲੇ ਨਵੇ ਯੁਨਿਟਾਂ ਨੂੰ ਬਿਜਲੀ ਕਰ, ਅਸ਼ਟਾਮ ਡਿਊਟੀ, ਸੀ.ਐਲਯੂ/ਈ.ਡੀ.ਸੀ. ਤੋਂ 100 ਫ਼ੀਸਦੀ ਛੋਟ, ਐਫ.ਸੀ.ਆਈ. ਦੇ 125 ਫੀਸਦੀ ਤੱਕ 10 ਸਾਲਾਂ ਲਈ ਐਸ.ਜੀ.ਐਸ.ਟੀ ਦੀ ਛੋਟ ਅਤੇ ਫੂਡ ਪ੍ਰੋਸੈਸਿੰਗ ਯੁਨਿਟਾਂ ਲਈ ਕੱਚੇ ਮਾਲ ਦੀ ਖਰੀਦ ਲਈ ਅਦਾ ਕੀਤੇ ਜਾਣ ਸਾਰੇ ਟੈਕਸਾਂ ਅਤੇ ਫੀਸਾਂ ਤੋਂ 10 ਸਾਲਾਂ ਲਈ ਐਫ.ਸੀ. ਆਈ. ਦੇ 100 ਫੀਸਦੀ ਤੱਕ ਦੀ ਛੋਟ ਦਿੱਤੀ ਗਈ ਹੈ।
ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸੁਸ਼ਮਾ ਕੁਮਾਰੀ ਨੇ ਦੱਸਿਆ ਕਿ ਇਸੇ ਤਰਾਂ ਪ੍ਰਧਾਨ ਮੰੰਤਰੀ ਰੁਜਗਾਰ ਸਿਰਜਣ ਪ੍ਰੋਗਰਾਮ ਤਹਿਤ ਨਵੇਂ ੳੂਧਮੀਆਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਸਬਸਿਡੀ ਵੀ ਦਿੱਤੀ ਜਾਂਦੀ ਹੈ। ਇਸ ਲਈ ਨਿਰਮਾਣ ਯੂਨਿਟ ਲਈ 25 ਲੱਖ ਅਤੇ ਸੇਵਾ ਯੁਨਿਟ ਲਈ 10 ਲੱਖ ਰੁਪਏ ਤੱਕ ਦਾ ਕਰਜ਼ਾ ਮੁਹੱਈਆ ਕਰਵਾਉਣ ਦੀ ਸੁਵਿਧਾ ਵੀ ਉਪਲੱਬਧ ਹੈ। ਇਸ ਯੋਜਨਾ ਤਹਿਤ ਆਮ ਸ਼ੇ੍ਰਣੀ ਲਈ ਸ਼ਹਿਰੀ ਖੇਤਰ ਵਿਚ 15 ਅਤੇ ਦਿਹਾਤੀ ਖੇਤਰਾ ਵਿਚ 25 ਫੀਸਦੀ ਅਤੇ ਐਸ.ਸੀ, ਐਸ.ਟੀ, ਬੀ.ਸੀ. ਅਤੇ ਕਿਸੇ ਵੀ ਵਰਗ ਨਾਲ ਸਬੰਧਤ ਔਰਤਾਂ ਨੰੂ ਸ਼ਹਿਰੀ ਖੇਤਰ ਵਿਚ 25 ਅਤੇ ਦਿਹਾਤੀ ਖੇਤਰ ਵਿਚ 35 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੀ.ਐਮ.ਈ.ਜੀ.ਪੀ. ਸਕੀਮ ਅਧੀਨ ਆਨ-ਲਾਈਨ ਐਪਲੀਕੇਸ਼ਨ kviconline.gov.in ’ਤੇ ਭਰੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਉਦਯੋਗ ਕੇਂਦਰ ਦੀਆਂ ਸਕੀਮਾਂ ਤੇ ਮੁਹੱਈਆ ਕਰਵਾਈ ਜਾਂਦੀ ਸਬਸਿਡੀ ਦਾ ਵੱਧ ਵੱਧ ਤੋਂ ਲਾਭ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।