← ਪਿਛੇ ਪਰਤੋ
ਗੁਰਨਾਮ ਸਿੱਧੂ
ਫਿਰੋਜ਼ਪੁਰ, 22 ਜਨਵਰੀ 2020 : ਜੱਲ਼ਿਆਂਵਾਲਾ ਬਾਗ ਵਿਚ ਲੱਗੇ ਸ਼ਹੀਦ ਊਧਮ ਸਿੰਘ ਦੇ ਬੁੱਤ ਅੱਗੇ ਲਗਾਈ ਟਿਕਟ ਖਿੜਕੀ ਲਈ ਬਣਾਏ ਗਏ ਕਮਰਿਆਂ ਦੇ ਵਿਰੋਧ ਵਿੱਚ ਸ਼ਹੀਦ ਦੇ ਪਰਿਵਾਰ ਅਤੇ ਸਮੂਹ ਗੁਰੂ ਘਰ ਕਮੇਟੀਆ ਵੱਲੋ 26 ਜਨਵਰੀ ਨੂੰ ਧਰਨਾ ਲਗਾਇਆ ਜਾ ਰਿਹਾ ਹੈ ਅੱਜ ਇਥੇ ਕੰਬੋਜ ਬਰਾਦਰੀ ਦੇ ਆਗੂ ਗੁਰਭੇਜ ਸਿੰਘ ਟਿੱਬੀ ਨੇ ਨੇ ਸ਼ਹੀਦ ਦੇ ਕੀਤੇ ਜਾ ਰਹੇ ਅਪਮਾਨ ਦੇ ਵਿਰੋਧ ਵਿਚ ਸਾਰੇ ਪੰਜਾਬ ਵਾਸੀਆ ਅਤੇ ਦੇਸ ਵਾਸੀਆਂ ਨੂੰ ਬੇਨਤੀ ਹੈ ਕਿ ਉਹ ਸਾਡੇ ਨਾਲ 26 ਜਨਵਰੀ ਨੂੰ ਸ਼ਾਮੀ 3 ਵਜੇ ਲਗਾਏ ਜਾ ਰਹੇ ਧਰਨੇ ਵਿੱਚ ਸ਼ਾਮਿਲ ਹੋਣ। ਰਾਮ ਮੁਹੰਮਦ ਸਿੰਘ ਆਜਾਦ ਕਲੱਬ ਸੁਨਾਮ ਦੇ ਆਗੂਆਂ ਨੇ ਆਖਿਆ ਕਿ ਸ਼ਹੀਦ ਊਧਮ ਸਿੰਘ ਦੇ ਲਗਾਏ ਗਏ ਬੁੱਤ ਦੇ ਮੂਹਰੇ ਟਿਕਟਾਂ ਕੱਟਣ ਲਈ ਕਮਰੇ ਉਸਾਰ ਕੇ ਸ਼ਹੀਦ ਦਾ ਅਪਮਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਉਹ ਵਾਰ ਵਾਰ ਟਰੱਸਟ ਕੋਲੋਂ ਇਹਨਾਂ ਕਮਰਿਆਂ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ ਪਰ ਟਰੱਸਟੀਆਂ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। 26 ਜਨਵਰੀ ਨੂੰ ਧਰਨੇ ਵਿਚ ਸਮੂਹ ਗੁਰੂ ਘਰ ਨਾਲ ਸਬੰਧਤ ਸੰਗਤਾਂ ਅਤੇ ਜਥੇਬੰਦੀਆ, ਸ਼ਹੀਦ-ਏ-ਵਤਨ ਯੂਥ ਆਗੇਨੀਜੇਸ਼ਨ ਪੰਜਾਬ ,ਸ਼ਹੀਦ ਊਧਮ ਸਿੰਘ ਮਮੋਰੀਅਲ ਭਵਨ ਫ਼ਿਰੋਜ਼ਪੁਰ ਆਦਿ ਸ਼ਾਮਿਲ ਹੋਣਗੀਆਂ।
Total Responses : 942