← ਪਿਛੇ ਪਰਤੋ
ਗੁਰਨਾਮ ਸਿੱਧੂ
ਫਿਰੋਜ਼ਪੁਰ, 22 ਜਨਵਰੀ 2020 - ਫਿਰੋਜ਼ਪੁਰ ਦੇ ਪਿੰਡ ਕੱਬਰਵੱਛਾ ਵਿਚ ਪੈਂਦੇ ਨਹਿਰ ਦੇ ਕਰਾਸ ਵਿੱਚ ਇੱਕ ਕਾਰ ਦੇ ਡਿੱਗਣ ਦੀ ਮੰਦਭਾਗੀ ਖਬਰ ਹੈ, ਜਿਸ ਵਿੱਚ ਸਵਾਰ ਚਾਰ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮੋਰਾਂਵਾਲੀ (ਫਰੀਦਕੋਟ) ਦਾ ਇੱਕ ਪਰਿਵਾਰ ਆਲਟੋ ਕਾਰ 'ਤੇ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ ਕਿ ਪਿੰਡ ਕੱਬਰਵੱਛਾ (ਫਿਰੋਜ਼ਪੁਰ) ਕੋਲ ਪੈਂਦੇ ਕਰਾਸ ਕੋਲ ਕਾਰ ਨਹਿਰ ਵਿਚ ਡਿੱਗ ਪਈ। ਜਿਸ ਨਾਲ ਕਾਰ ਵਿਚ ਸਵਾਰ ਪਿੰਡ ਮੋਰਾਂਵਾਲੀ ਦੇ ਪਤੀ ਪਤਨੀ ਉਹਨਾਂ ਦਾ ਛੋਟਾ ਬੇਟਾ ਅਤੇ ਲੜਕੇ ਦਾ ਸਾਲਾ ਜੋ ਪਿੰਡ ਸ਼ਕੂਰ ਦਾ ਦੱਸਿਆ ਜਾ ਰਿਹਾ ਦੀ ਡੁੱਬਣ ਨਾਲ ਮੌਤ ਹੋ ਗਈ।
Total Responses : 265