ਅਗਰਵਾਲ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਪਵਨ ਅਗਰਵਾਲ ਮੀਟਿੰਗ ਦੌਰਾਨ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 22 ਜਨਵਰੀ : ਵੋਟਰਾਂ ਅੰਦਰ ਲੋਕਤੰਤਰੀ ਢਾਂਚੇ ਵਿੱਚ ਸ਼ਾਮਲ ਹੋਣ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਤਹਿਸੀਲ ਪੱਧਰ ਦਾ ਜਾਗਰੂਕਤਾ ਸੈਮੀਨਾਰ 25 ਜਨਵਰੀ ਨੂੰ ਅਗਰਵਾਲ ਕਾਲਜ ਆਫ਼ ਨਰਸਿੰਗ ਅਤੇ ਹਸਪਤਾਲ ਗੁਰੂ ਹਰਸਹਾਏ ਵਿਖੇ ਹੋ ਰਿਹਾ ਹੈ ।
ਜ਼ਿਲ੍ਹਾ ਚੋਣਕਾਰ ਅਧਿਕਾਰੀ ਫ਼ਿਰੋਜ਼ਪੁਰ ਦੀਆਂ ਹਦਾਇਤਾਂ ਅਨੁਸਾਰ ਤਹਿਸੀਲਦਾਰ ਗੁਰੂ ਹਰਸਹਾਏ ਸ਼੍ਰੀਮਤੀ ਨੀਲਮ ਨੇ ਇਸ ਸਬੰਧੀ ਅਗਰਵਾਲ ਕਾਲਜ ਵਿਖੇ ਤਿਆਰੀ ਦਾ ਜਾਇਜ਼ਾ ਲਿਆ ਅਤੇ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ।
ਇਸ ਸਬੰਧੀ ਮੈਨੇਜਿੰਗ ਡਾਇਰੈਕਟਰ ਅਗਰਵਾਲ ਕਾਲਜ ਡਾਕਟਰ ਪਵਨ ਅਗਰਵਾਲ ਨੇ ਦੱਸਿਆ ਕਿ ਸਬ ਡਿਵੀਜ਼ਨ ਪੱਧਰ ਦੇ ਸੀਨੀਅਰ ਸੈਕੰਡਰੀ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ 25 ਜਨਵਰੀ ਨੂੰ ਸਵੇਰੇ 11 ਵਜੇ ਸੈਮੀਨਾਰ ਵਿੱਚ ਸ਼ਾਮਿਲ ਹੋਣਗੇ ।
ਇਸ ਸੈਮੀਨਾਰ ਦੌਰਾਨ ਵਿਦਿਆਰਥੀਆਂ ਦਰਮਿਆਨ ਭਾਸ਼ਣ ਅਤੇ ਚਾਰਟ ਬਣਾਉਣ ਮੁਕਾਬਲੇ ਕਰਵਾਏ ਜਾਣਗੇ ।
ਜੇਤੂ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ ।
ਇਸ ਮੌਕੇ ਸਵੀਪ ਕੋਆਰਡੀਨੇਟਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਤਰਜੀਹ ਇਸ ਗੱਲ ਨੂੰ ਦਿੱਤੀ ਜਾ ਰਹੀ ਹੈ ਕਿ ਹਰੇਕ 18 ਸਾਲ ਉਮਰ ਵਰਗ ਦਾ ਨਾਗਰਿਕ ਵੋਟਰ ਬਣੇ ।
ਇਸ ਵੋਟ ਦੀ ਮਹੱਤਤਾ ਨੂੰ ਦੇਖਦੇ ਹੋਏ ਹਰੇਕ ਵੋਟਰ ਹੁੰਦੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰੇ।
ਵੋਟਾਂ ਬਗੈਰ ਕਿਸੇ ਡਰ , ਲਾਲਚ ਅਤੇ ਦਬਾਅ ਦੇ ਪਾਈਆਂ ਜਾਣ ।
ਬਜ਼ੁਰਗਾਂ , ਬਿਮਾਰਾਂ ਅਤੇ ਅੰਗਹੀਣਾਂ ਦੇ ਵੋਟ ਦਾ ਭੁਗਤਾਨ ਕਰਨ ਦੇ ਪ੍ਰਬੰਧ ਕੀਤੇ ਜਾਣ ।
ਇਸ ਮੌਕੇ ਸ੍ਰੀਮਤੀ ਰਿੰਪਲ ਕਾਲਜ ਪ੍ਰਿੰਸੀਪਲ , ਲੈਕਚਰਾਰ ਰਵਿੰਦਰ ਕੌਰ ,
ਨੰਬਰਦਾਰ ਜਗਦੀਸ਼ ਥਿੰਦ , ਇਲੈਕਸ਼ਨ ਸੈੱਲ ਗੁਰੂ ਹਰਸਹਾੲੇ ਤੋਂ ਅਸ਼ਵਨੀ ਕੁਮਾਰ , ਵਿਸ਼ੂ ਭਠੇਜਾ ਤੋਂ ਇਲਾਵਾ ਹੋਰ ਵੀ ਕਰਮਚਾਰੀ ਮੌਜੂਦ ਸਨ ।