← ਪਿਛੇ ਪਰਤੋ
ਗੁਰਨਾਮ ਸਿੱਧੂ
ਫਿਰੋਜ਼ਪੁਰ, 22 ਜਨਵਰੀ 2020 - ''ਸਮਾਰਟ ਸਕੂਲ'' ਮੁਹਿੰਮ ਤਹਿਤ ਪ੍ਰਿੰਸੀਪਲ ਸੁਰੇਸ਼ ਕੁਮਾਰ ਦੀ ਅਗਵਾਈ ਵਿਚ ਸਕੂਲ ਦੀ ਦਿੱਖ ਨੂੰ ਚਾਰ ਚੰਨ ਲਗਾਉਣ ਲਈ ਪੂਰੇ ਉਪਰਾਲੇ ਕੀਤੇ ਜਾ ਰਹੇ ਹਨ। ਸਕੂਲ ਦੀ ਬਿਲਡਿੰਗ ਨੂੰ ਪਹਿਲਾਂ ਹੀ ਸਕੂਲ ਅਧਿਆਪਕ ਦੇ ਸਹਿਯੋਗ ਨਾਲ ਸੁੰਦਰ ਬਣਾਇਆ ਜਾ ਚੁੱਕਿਆ ਹੈ। ਇਸੇ ਲੜੀ ਵਿਚ ਸਕੂਲ ਦੇ ਬਹੁਤ ਹੀ ਹੋਣਹਾਰ ਅਧਿਆਪਕ ਜੋ ਆਉਟ ਸੋਰਸਿੰਗ ਤਹਿਤ ਐੱਨਐੱਸਕਉਐੱਫ, ਵੋਕੇਸ਼ਨਲ ਅਧਿਆਪਕ ਮੋਹਿਤ ਬਜਾਜ ਅਤੇ ਪਰਮਿੰਦਰ ਸਿੰਘ ਨੇ ਆਪਣੀ ਨਿਗੁਣੀ ਤਨਖਾਹ ਵਿਚੋਂ ਪੈਸੇ ਜਮ੍ਹਾ ਕਰਕੇ ਅੱਜ ਪ੍ਰਿੰਸੀਪਲ ਦੀ ਅਗਵਾਈ ਵਿਚ ਸਕੂਲ ਨੂੰ ਐਲਈਡੀ ਦਾਨ ਕੀਤੀ। ਸਕੂਲ ਦੇ ਐਜੂਸੈੱਟ ਰੂਮ ਦੀ ਪਹਿਲਾਂ ਲੱਗੀ ਐੱਲਈਡੀ ਚੋਰੀ ਹੋਣ ਉਪਰੰਤ ਆਨ ਲਾਇਨ ਲੈਕਚਰ ਵਿਦਿਆਰਥੀਆਂ ਦੇ ਮਿੱਸ ਹੋ ਜਾਂਦੇ ਸਨ। ਵਿਦਿਆਰਥੀਆਂ ਦੀ ਇਸ ਕਮੀ ਨੂੰ ਐੱਨਐੱਸਕਉਐੱਫ ਅਧਿਆਪਕ ਨੂੰ ਪੂਰਾ ਕੀਤਾ। ਸਕੂਲ ਦੇ ਸਮੂਹ ਸਟਾਫ ਵੱਲੋਂ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ।
Total Responses : 936