← ਪਿਛੇ ਪਰਤੋ
ਗੁਜਰਾਤ, 22 ਜਨਵਰੀ 2020 - ਰੇਪ ਅਤੇ ਅਗਵਾ ਮਾਮਲੇ 'ਚ ਫਰਾਰ ਹੋਏ ਨਿੱਤਿਆਨੰਦ ਦੀਆਂ ਮੁਸ਼ਕਿਲਾਂ ਦਿਨੋਂ-ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਇੰਟਰਪੋਲ ਨੇ ਗੁਜਰਾਤ ਪੁਲਿਸ ਦੀ ਅਪੀਲ 'ਤੇ ਨਿੱਤਿਆਨੰਦ ਖਿਲਾਫ 'ਬਲੂ ਕਾਰਨਰ ਨੋਟਿਸ' ਜਾਰੀ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਨਿੱਤਿਆਨੰਦ ਪਿਛਲੇ ਇੱਕ ਸਾਲ ਤੋਂ ਫਰਾਰ ਚੱਲ ਰਿਹਾ ਹੈ। ਬੁੱਧਵਾਰ ਨੂੰ ਗੁਜਰਾਤ ਪੁਲਿਸ ਨੇ ਕੋਰਟ 'ਚ ਚਾਰਜਸ਼ੀਟ ਦਾਖਲ ਕਰਦੇ ਹੋਏ ਕਿਹਾ ਕਿ ਕਰਨਾਟਕ 'ਚ ਰੇਪ ਦਾ ਕੇਸ ਦਰਜ ਹੋਣ ਤੋਂ ਬਾਅਦ ਨਿੱਤਿਆਨੰਦ ਦੇਸ਼ ਛੱਡ ਫਰਾਰ ਹੋ ਗਿਆ ਸੀ ਅਤੇ ਗੁਜਰਾਤ ਪੁਲਿਸ ਨੇ ਇਹ ਚਾਰਜਸ਼ੀਟ ਅਹਿਮਦਾਬ ਆਸ਼ਰਮ 'ਚੋਂ ਦੋ ਲੜਕੀਆਂ ਦੇ ਗਾਇਬ ਹੋਣ ਵਾਲੇ ਮਾਮਲੇ 'ਚ ਦਾਖਿਲ ਕੀਤੀ ਸੀ।
Total Responses : 267