ਲੁਧਿਆਣਾ, 23 ਜਨਵਰੀ 2020 - ਜ਼ਿਲ੍ਹਾ ਲੁਧਿਆਣਾ, ਸਮੂਹ ਇਲਾਕਾ ਨਿਵਾਸੀ, ਪਿੰਡ ਹੈਬੋਵਾਲ ਖੁਰਦ, ਬੈਕ ਸਾਇਡ ਖਾਤਾ ਗੱਜਰੀ, ਗੁਰਦੁਆਰਾ, ਹੈਬੋਵਾਲ ਖੁਰਦ ਵੱਲੋਂ ਪੁਲਿਸ ਕਮਿਸ਼ਨਰ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਏਰੀਏ 'ਚ ਇੱਕ ਪਰਿਵਾਰ ਰਹਿੰਦਾ ਹੈ ਜੋ ਕਿ ਅਕਸਰ ਹੀ ਸ਼ੋਰ ਸ਼ਰਾਬਾ ਕਰਦਾ ਹੈ, ਘਰ ਦੇ ਆਦਮੀ ਸ਼ਰਾਬ ਪੀ ਕੇ, ਗਲੀ ਮੁਹੱਲੇ ਦੇ ਵਿੱਚ ਉੱਚੀ-ਉੱਚੀ ਗਾਲੀ ਗਲੋਚ ਕਰਦੇ ਹਨ, ਜਿਸ ਕਾਰਨ ਮੁੱਹਲੇ ਦੇ ਸਾਰੇ ਲੋਕਾਂ ਨੂੰ ਬੜੀਆਂ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈਦਾ ਹੈ, ਇਹਨਾਂ ਦੇ ਘਰ ਦੇ ਅੱਗੋ ਕੋਈ ਵੀ ਔਰਤ ਨਹੀਂ ਨਿਕਲ ਸਕਦੀ।
ਇਸ ਤੋਂ ਬਿਨਾਂ ਉਨ੍ਹਾਂ ਇਹ ਵੀ ਦੋਸ਼ ਲਗਾਇਅ ਕਿ ਮੁਲਜ਼ਮਾਂ ਦੇ ਘਰ ਵਿੱਚ ਅਕਸਰ, ਬਾਹਰੋ ਕੁਝ ਵਿਅਕਤੀ ਕਾਰਾ ਵਿੱਚ ਆਉਦੇ ਹਨ, ਅਤੇ ਕਾਫੀ ਸਮਾਂ ਅੰਦਰ ਵਤੀਤ ਕਰਕੇ ਜਾਂਦੇ ਹਨ, ਜਿਸ ਤੋਂ ਸਾਨੂੰ ਜਾਣੂ ਹੁੰਦਾ ਹੈ ਕਿ ਇਸ ਘਰ ਵਿੱਚ ਅਸ਼ਲੀਲ ਕੰਮ ਹੋ ਰਿਹਾ ਹੈ। ਇਹ ਕਿ ਇਹ ਪਰਿਵਾਰ ਨਜਾਇਜ਼ ਤੌਰ 'ਤੇ ਸ਼ਰਾਬ ਵੀ ਵੇਚਦਾ ਹੈ। ਇਹ ਕਿ ਇਸ ਪਰਿਵਾਰ ਦਾ ਮੁਹੱਲੇ ਵਿੱਚ ਹਰ ਇੱਖ ਘਰ ਦੇ ਨਾਲ ਲੜਾਈ ਝਗੜਾ ਹੁੰਦਾ ਰਹਿੰਦਾ ਹੈ, ਜਿਸ ਦੀਆਂ ਕਈ ਦਰਖਾਸਤਾ ਮਾਨਯੋਗ ਪੁਲਿਸ ਇੰਚਾਰਜ ਚੌਂਕੀ ਕਿਚਲੂ ਨਗਰ ਅਤੇ ਥਾਣਾ ਪੀ.ਏ.ਯੂ. ਵਿੱਚ ਲੰਬਿਤ ਹੈ, ਜਿਸ ਦੀ ਸੁਣਵਾਈ ਪੈਡਿੰਗ ਹੈ।
ਇਲਾਕੇ ਦੇ ਲੋਕਾਂ ਨੇ ਇਹ ਵੀ ਦੋਸ਼ ਲਾਇਆ ਕਿ ਇਸ ਪਰਿਵਾਰ ਦੀਆਂ ਔਰਤਾਂ ਵੀ ਆਪਣੇ ਕੱਪੜੇ ਆਪ ਪਾੜ ਕੇ, ਮੁੱਹਲੇ ਦੇ ਆਮ ਲੋਕਾ ਨੂੰ ਬਹੁਤ ਪ੍ਰੇਸ਼ਾਨ ਕਰਦੀਆਂ ਹਨ, ਅਤੇ ਲੋਕਾਂ ਖਿਲਾਫ ਪੁਲਿਸ ਮਹਿਕਮੇ ਵਿੱਚ ਦਰਖਾਸਤਾਂ ਦੇ ਦਿੰਦੀਆਂ ਹਨ, ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਦਾ ਅਤੇ ਗਰੀਬ ਪਰਿਵਾਰ ਆਪਣੀ ਦਿਹਾੜੀ ਛੱਡ ਕੇ ਥਾਣੇ ਦੇ ਚੱਕਰ ਕੱਟਦੇ ਰਹਿੰਦੇ ਹਨ। ਇਸ ਲੋਕਾਂ ਵੱਲੋਂ ਪੁਲਿਸ ਕਮਿਸ਼ਨਰ ਅੱਗੇ ਪੇਸ਼ ਹੋ ਕੇ ਸਾਰੇ ਝਗੜਿਆ ਤੋਂ ਜਾਂਚ ਪੜਤਾਲ ਕਰਨ ਅਤੇ ਜੋ ਸਹੀ ਹੋਵੇ, ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਲਾਕੇ ਦੇ ਲੋਕਾਂ ਨੇ ਆਪਣੀ ਸ਼ਿਕਾਇਤ 'ਚ ਮਨਜੀਤ ਕੌਰ ਪਤਨੀ ਮੇਵਾ ਸਿੰਘ, ਮੇਵਾ ਸਿੰਘ ਪੁੱਤਰ ਮਲਕੀਤ ਸਿੰਘ, ਬਲਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਅਤੇ ਅੰਜੂ, ਕਿਰਨਦੀਪ ਕੌਰ ਉਰਫ ਕਾਲੀ ਪੁੱਤਰੀਆਨ ਮੇਵਾ ਸਿੰਘ ਵਾਸੀ ਬੈਕ ਸਾਇਡ ਮਾਤਾ ਗੁੱਜਰੀ ਗੁਰਦੁਆਰਾ, ਹੈਬੋਵਾਲ ਖੁਰਦ, ਤਹਿਸੀਲ ਵਾ ਜ਼ਿਲ੍ਹਾ ਲੁਧਿਆਣਾ ਆਦਿ ਦੇ ਨਾਮ ਦਰਜ ਕਰਵਾਏ ਹਨ।