ਚੰਡੀਗੜ੍ਹ, 23 ਜਨਵਰੀ 2020 - ਪੰਜਾਬ 'ਚ ਲਗਾਤਾਰ ਘਟਦੇ ਜਾ ਰਹੇ ਗ੍ਰਾਊਂਡ ਵਾਟਰ ਦੀ ਚਿੰਤਾ 'ਤੇ ਅੱਜ ਚੰਡੀਗੜ੍ਹ 'ਚ ਆਲ ਪਾਰਟੀ ਮੀਟਿੰਗ ਰੱਖੀ ਗਈ ਸੀ ਜਿਸ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਕੋਲ ਹੁਣ ਪਾਣੀ ਨਹੀਂ ਹੈ। ਭੁਪਿੰਦਰ ਹੁੱਡਾ ਵਲੋਂ ਪਾਣੀ ਦੇ ਮੁੱਦੇ ਤੇ ਦਿੱਤੇ ਬਿਆਨ ਤੇ ਕੈਪਟਨ ਨੇ ਕਿਹਾ ਕਿ ਉਸ ਵੇਲੇ ਹਾਲਾਤ ਅਲੱਗ ਸੀ ਅਤੇ ਹੁਣ ਹਾਲਾਤ ਪੰਜਾਬ ਦੇ ਵੱਖਰੇ ਨੇ, ਪੰਜਾਬ ਚ ਪਾਣੀ ਘੱਟਦਾ ਜਾ ਰਿਹਾ।
ਰਾਜਸਥਾਨ ਤੋਂ ਪੈਸੇ ਨਹੀਂ ਲੈਣ ਦੇ ਮੁੱਦੇ 'ਤੇ ਮੁੱਖਮੰਤਰੀ ਕੈਪਟਨ ਨੇ ਕਿਹਾ ਕਿ 1967 'ਚ ਗੁਲਜਾਰੀ ਲਾਲ ਨੰਦਾ ਵਲੋਂ ਕੀਤੇ ਐਗਰੀਮੈਂਟ ਤਹਿਤ ਪਾਣੀ ਦੀ ਕੀਮਤ ਵਸੂਲ ਹੀ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਉਸ ਸਮੇ ਕੀਤੇ ਐਗਰੀਮੈਂਟ 'ਚ ਕਿਤੇ ਨਹੀਂ ਲਿਖਿਆ ਗਿਆ ਸੀ ਕਿ ਪਾਣੀ ਦੀ ਕੀਮਤ ਵਸੂਲੀ ਜਾਵੇਗੀ।
ਕੈਪਟਨ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਸਮੇਂ ਸਮੇਂ 'ਤੇ ਆਲ ਪਾਰਟੀ ਮੀਟਿੰਗ ਕਰਦਾ ਰਹੇਗਾ ਤਾਂ ਜੋ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਸਕੇ। ਉਥੇ ਹੀ ਸਿਮਰਜੀਤ ਬੈਂਸ ਨੂੰ ਮੀਟਿੰਗ 'ਚ ਸ਼ਾਮਲ ਨਾਲ ਕਰਨ ਦੇ ਸਵਾਲ 'ਤੇ ਕੈਪਟਨ ਨੇ ਕਿਹਾ ਕਿ ਸਿਰਫ਼ ਅਧਿਕਾਰਿਤ ਪਾਰਟੀਆਂ ਨੂੰ ਹੀ ਇਸ 'ਚ ਸੱਦਾ ਦਿੱਤਾ ਗਿਆ ਸੀ।