ਨਵੀਂ ਦਿੱਲੀ, 23 ਜਨਵਰੀ 2020 - ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਜੂਨੀਅਰ ਐਸੋਸੀਏਟ ਦੀ ਭਰਤੀ ਕਲਰਕ ਕੈਡਰ ਲਈ ਪੋਸਟਾਂ ਖੋਲ੍ਹੀਆਂ ਗਈਆਂ ਹਨ। ਜਿਸ ਤਹਿਤ ਸਟੇਟ ਬੈਂਕ ਵੱਲੋਂ ਜੂਨੀਅਰ ਐਸੋਸੀਏਟ ਦੀਆਂ 8 ਹਜ਼ਾਰ ਤੋਂ ਵੱਧ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਉੱਤਰ ਪ੍ਰਦੇਸ਼ ਵਿਚ 865, ਮੱਧ ਪ੍ਰਦੇਸ਼ ਵਿਚ 510, ਛੱਤੀਸਗੜ੍ਹ ਵਿਚ 190, ਦਿੱਲੀ ਵਿਚ 143, ਰਾਜਸਥਾਨ ਵਿਚ 500, ਬਿਹਾਰ ਵਿਚ 230 ਅਤੇ ਝਾਰਖੰਡ ਦੀਆਂ 45 ਖਾਲੀ ਅਸਾਮੀਆਂ ਲਈ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਅਰਜ਼ੀ ਦੇਣ ਦੀ ਆਖ਼ਰੀ ਮਿਤੀ 26 ਜਨਵਰੀ 2020 ਹੈ ਅਤੇ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ।
ਉਮੀਦਵਾਰ 3 ਜਨਵਰੀ 2020 ਤੋਂ ਫਾਰਮ ਭਰ ਸਕਦੇ ਹਨ ਜੋ ਕਿ 26 ਜਨਵਰੀ 2020 ਤੱਕ ਭਰੇ ਜਾਣਗੇ। ਜਦੋਂ ਕਿ ਦਾਖਲਾ ਕਾਰਡ (ਪ੍ਰੀਖਿਆ) ਜਾਰੀ ਕਰਨ ਦੀ ਮਿਤੀ ਫਰਵਰੀ 2020 ਹੈ। ਪੇਪਰਾਂ ਦੇ ਲਈ ਆਮ ਅਤੇ ਓ ਬੀ ਸੀ ਉਮੀਦਵਾਰਾਂ ਨੂੰ 750 ਰੁਪਏ ਦੀ ਅਰਜ਼ੀ ਫੀਸ ਦੇਣੀ ਪਵੇਗੀ। ਜਦੋਂ ਕਿ ਐਸਟੀ / ਐਸਸੀ / ਪੀਡਬਲਯੂਡੀ ਉਮੀਦਵਾਰਾਂ ਲਈ ਕੋਈ ਵੀ ਫੀਸ ਨਹੀਂ ਰੱਖੀ ਗਈ।