← ਪਿਛੇ ਪਰਤੋ
ਮਿੱਤਰ ਸੈਨ ਸ਼ਰਮਾ
ਮਾਨਸਾ, 23 ਜਨਵਰੀ 2020 - ਬੀਤੇ ਦਿਨੀਂ ਘਰੇਲੂ ਝਗੜੇ ਦੇ ਚੱਲਦਿਆਂ ਪੁਲਿਸ ਦੁਆਰਾ ਕੋਈ ਸੁਣਵਾਈ ਨਾ ਹੋਣ ਦਾ ਦੋਸ਼ ਲਾਉਂਦੇ ਪਿੰਡ ਗੁਰਨੇ ਕਲਾਂ ਵਾਸੀ ਇੱਕ ਵਿਅਕਤੀ ਅਮਰੀਕ ਸਿੰਘ ਵੱਲੋਂ ਸਥਾਨਕ ਐੱਸ.ਐੱਸ.ਪੀ. ਦਫ਼ਤਰ ਦੇ ਲਾਗੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼ ਦੇ ਮਾਮਲੇ 'ਚ ਥਾਣਾ ਸਿਟੀ–2 ਮਾਨਸਾ ਦੀ ਪੁਲਿਸ ਨੇ ਉਸ ਹੱਤਿਆ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅਮਰੀਕ ਸਿੰਘ ਦੇ ਚਾਚਾ ਸਰੂਪ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਪਿੰਡ ਗੁਰਨੇ ਕਲਾਂ ਨੇ ਪੁਲਿਸ ਨੂੰ ਦੱਸਿਆ ਕਿ ਅਮਰੀਕ ਸਿੰਘ ਦਾ ਪਿਤਾ ਨਾਜਮ ਸਿੰਘ ਆਪਣੀ ਪਤਨੀ ਦੀ ਮੌਤ ਦੇ ਬਾਅਦ ਮੇਰੇ ਹੀ ਘਰ ਰੋਟੀ–ਪਾਣੀ ਖਾਂਦਾ–ਪੀਂਦਾ ਸੀ, ਜਦਕਿ ਬੁਢਲਾਡਾ ਵਿਖੇ ਆਪਣੇ ਖਿਲਾਫ਼ ਆਤਮ ਪਰਿਵਾਰ ਸਣੇ ਰਹਿ ਰਿਹਾ ਅਮਰੀਕ ਸਿੰਘ ਆਪਣੇ ਪਿਤਾ ਨੂੰ ਜ਼ਮੀਨ ਆਪਣੇ ਨਾਮ ਕਰਵਾਉਣ ਲਈ ਤੰਗ–ਪੇਸ਼ਾਨ ਕਰ ਰਿਹਾ ਸੀ ਅਤੇ ਸਾਨੂੰ ਧਮਕੀ ਦਿੰਦਾ ਸੀ ਕਿ ਉਹ ਖੁਦਕੁਸ਼ੀ ਕਰਕੇ ਤੁਹਾਨੂੰ ਸਭ ਨੂੰ ਫਸਾਵੇਗਾ। ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਸਰੂਪ ਸਿੰਘ ਦੇ ਉਕਤ ਬਿਆਨਾਂ 'ਤੇ ਅਮਰੀਕ ਸਿੰਘ ਵਿਰੁੱਧ ਧਾਰਾ 309 ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Total Responses : 942