ਕੈਨੇਡਾ : ਜੈਤੋ ਇਲਾਕੇ ਦੇ ਕੈਨੇਡੀਅਨਾਂ ਦਾ ਲੋਹੜੀ ਸਮਾਗਮ ਅੱਜ 24 ਜਨਵਰੀ ਨੂੰ
ਹਰਦਮ ਮਾਨ
ਸਰੀ, 24 ਜਨਵਰੀ, 2020 : ਜੈਤੋ ਵੈਲਫੇਅਰ ਮੰਚ ਵੈਨਕੂਵਰ ਵੱਲੋਂ ਹਰ ਸਾਲ ਵਾਂਗ ਜੈਤੋ ਇਲਾਕੇ ਦੇ ਕੈਨੇਡੀਅਨਾਂ ਦਾ ਲੋਹੜੀ ਸਮਾਗਮ 24 ਜਨਵਰੀ 2020 ਨੂੰ ਗਰੈਂਡ ਤਾਜ ਬੈਂਕੁਇਟ ਹਾਲ, ਸਰੀ ਵਿਖੇ ਮਨਾਇਆ ਜਾ ਰਿਹਾ ਹੈ। ਮੰਚ ਦੇ ਬੁਲਾਰੇ ਪਰਮਿੰਦਰ ਸਿੰਘ (ਪਾਲੀ) ਨੇ ਦੱਸਿਆ ਹੈ ਕਿ ਇਸ ਪ੍ਰੋਗਰਾਮ ਵਿਚ ਪਿਛਲੇ ਸਾਲ ਦੌਰਾਨ ਜਨਮੇਂ ਬੱਚਿਆਂ ਨੂੰ ਬਲਜੀਤ ਸਿੰਘ ਝੱਜ ਅਤੇ ਰਾਜਿੰਦਰ ਕੌਰ ਝੱਜ (ਰਾਜ) ਵੱਲੋਂ ਵਿਸ਼ੇਸ਼ ਤੋਹਫੇ ਦਿੱਤੇ ਜਾਣਗੇ, ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ, ਮਲਵਈ ਗਿੱਧਾ, ਗੀਤ ਸੰਗੀਤ ਅਤੇ ਮਨੋਰੰਜਨ ਲਈ ਹੋਰ ਕਈ ਵੰਨਗੀਆਂ ਹੋਣਗੀਆਂ। ਮੰਚ ਦਾ ਸਾਲ 2020 ਦਾ ਕੈਲੰਡਰ ਰਿਲੀਜ਼ ਕੀਤਾ ਜਾਵੇਗਾ ਅਤੇ ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਮੰਚ ਵੱਲੋਂ ਸਰੀ, ਐਬਟਸਫੋਰਡ, ਵੈਨਕੂਵਰ, ਰਿਚਮੰਡ, ਲੈਂਗਲੀ, ਮਿਸ਼ਨ ਵਿਚ ਰਹਿ ਰਹੇ ਜੈਤੋ ਇਲਾਕੇ ਦੇ ਸਮੂਹ ਪਰਿਵਾਰਾਂ ਨੂੰ ਇਸ ਪ੍ਰੋਗਰਾਮ ਵਿਚ ਪੁੱਜਣ ਦੀ ਅਪੀਲ ਕੀਤੀ ਗਈ ਹੈ। ਪ੍ਰੋਗਰਾਮ ਸਬੰਧੀ ਹੋਰ ਜਾਣਕਾਰੀ ਲਈ ਰਾਜਿੰਦਰ ਕੌਰ ਝੱਜ ਨਾਲ ਫੋਨ ਨੰਬਰ 778-823-1315 ਅਤੇ ਪਰਮਿੰਦਰ ਸਿੰਘ (ਪਾਲੀ) ਨਾਲ 604-374-1313 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।