ਪੰਜਾਬ ਦਾ ਆਰਥਿਕ ਸੰਕਟ : ਵਿਦੇਸ਼ਾਂ 'ਚ ਨੁਮਾਇਸ਼ ਤੇ ਪੰਜ ਤਾਰਾ ਹੋਟਲਾਂ 'ਚ ਪ੍ਰੋਗਰਾਮ ਕਰਨ 'ਤੇ ਪਾਬੰਦੀ ਲੱਗੀ
ਚੰਡੀਗੜ੍ਹ , 24 ਜਨਵਰੀ, 2020 : ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਨੇ ਸਰਕਾਰੀ ਖਰਚੇ ਵਿਚ ਕਿਫਾਇਤ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਤਹਿਤ ਰਾਜ ਵਿਚ ਕੀਤੀਆਂ ਜਾਣ ਵਾਲੀਆਂ ਕਾਨਫਰੰਸਾਂ, ਸੈਮੀਨਾਰ ਤੇ ਵਰਕਸ਼ਾਪਾਂ ਦਾ ਆਯੋਜਨ ਪੰਜ ਤਾਰਾਂ ਹੋਟਲਾਂ ਵਿਚ ਕਰਨ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਸਦੇ ਨਾਲ ਹੀ ਬਾਹਰਲੇ ਦੇਸ਼ਾਂ ਵਿਚ ਨੁਮਾਇਸ਼ਾਂ ਲਗਾਏ ਜਾਣ 'ਤੇ ਵੀ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ।
ਸਰਕਾਰੀ ਖਰਚੇ ਨੂੰ ਕਰੰਟਰੋਲ ਕਰਨ ਲਈ ਹੇਠ ਲਿਖੇ ਫੁਰਮਾਨ ਕੀਤੇਗਏ ਜਾਰੀ, ਪੜ੍ਹੋ ਨੋਟੀਫਿਕੇਸ਼ਨ ਦੀ ਕਾਪੀ......
- ਦਫਤਰ ਲਈ ਸਰਕਾਰੀ ਫਰਨੀਚਰ ਅਤੇ ਹੋਰ ਸਮਾਨ ਖਰਦੀਦਣ ਅਤੇ ਇਸ ਨੂੰ ਫਰਨੀਚ ਕਰਨ 'ਤੇ ਪੁਰੀ ਤਰ੍ਹਾਂ ਰੋਕ
- ਸਰਕਾਰੀ ਕਰਮਚਾਰੀਆਂ ਦੇ ਮੋਬਾਇਲ ਬਿਲਾਂ ਦੀ ਅਦਾਇਗੀ ਅਤੇ ਰਿਹਾਇਸ਼ਾਂ 'ਤੇ ਲੱਗੇ ਲੈਂਡ ਲਾਈਨ ਫੋਨਾਂ, ਇੰਟਰਨੈੱਟ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ
- ਸਰਕਾਰੀ ਕੰਮ ਲਈ ਕਿਰਾਏ 'ਤੇ ਲਏ ਜਾਣ ਵਾਲੇ ਵਹੀਕਲਾਂ ਸਬੰਧੀ ਵੀ ਵਿੱਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ