ਮੋਗਾ, 24 ਜਨਵਰੀ 2020 - ਕੇਂਦਰੀ ਰਿਜ਼ਰਵ ਪੁਲਿਸ ਫੋਰਸ ਵਿਚ ਸ਼ਹੀਦ ਹੋ ਚੁੱਕੇ ਹਰਜਿੰਦਰ ਸਿੰਘ ਦੇ ਨੇੜਲੇ ਪਿੰਡ ਲੰਡੇ ਦੇ ਸ਼ਮਸ਼ਾਨ ਘਾਟ ਵਿਚ ਲਾਏ ਗਏ ਬੁੱਤ ਤੋਂ ਪਰਦਾ ਉਠਾਉਣ ਦੀ ਰਸਮ ਫਰੀਦਕੋਟ ਹਲਕੇ ਦੇ ਪਾਰਲੀਮੈਂਟ ਮੈਂਬਰ ਮੁਹੰਮਦ ਸਦੀਕ ਅਤੇ ਕਾਂਗਰਸੀ ਆਗੂ ਕਮਲਜੀਤ ਸਿੰਘ ਬਰਾੜ ਖੋਟਾ ਨੇ ਨਿਭਾਈ।
ਸ਼ਮਸ਼ਾਨ ਘਾਟ ਪੱਤੀ ਬੁੱਢਾ ਸੇਵਾ ਸੁਸਾਇਟੀ ਲੰਡੇ ਦੇ ਮੈਂਬਰਾਂ ਨੇ ਦੱਸਿਆ ਕਿ ਲੰਡੇ ਦਾ ਹਰਜਿੰਦਰ ਸਿੰਘ 28 ਜੁਲਾਈ 2012 ਨੂੰ ਉਸ ਦੇ ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਵਿਚ ਅੱਤਵਾਦੀਆਂ ਨਾਲ ਮੁਕਾਬਲਾ ਕਰਦਿਆ ਗੋਲੀ ਲੱਗ ਗਈ ਸੀ ਅਤੇ 30 ਜੁਲਾਈ ਨੂੰ ਉਹ ਸ੍ਰੀਨਗਰ ਫੌਜੀ ਹਸਪਤਾਲ ਵਿਚ ਸ਼ਹੀਦ ਹੋ ਗਿਆ ਸੀ। ਹੁਣ ਲੰਡੇ ਪਿੰਡ ਦੇ ਸ਼ਮਸ਼ਾਨ ਸੇਵਾ ਸੁਸਾਇਟੀ ਨੇ ਹਰਜਿੰਦਰ ਸਿੰਘ ਦੀ ਯਾਦ ਨੂੰ ਤਾਜਾ ਕਰਦਿਆ ਸ਼ਮਸ਼ਾਨ ਘਾਟ ਵਿਚ ਉਸਦਾ ਬੁੱਤ ਲਾਇਆ ਗਿਆ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਉਸ ਦੀ ਸ਼ਹੀਦੀ ਬਾਰੇ ਜਾਣਕਾਰੀ ਮਿਲ ਸਕੇ।ਇਸ ਮੌਕੇ ਸੁਸਾਇਟੀ ਨੇ ਉਕਤ ਆਗੂਆਂ ਅੱਗੇ ਮੰਗਾਂ ਵੀ ਰੱਖੀਆਂ। ਇਸ ਮੌਕੇ ਸ਼ਹੀਦ ਦੇ ਪਿਤਾ ਜਰਨੈਲ ਸਿੰਘ , ਸ਼ਹੀਦ ਦੀ ਪਤਨੀ , ਸਰਪੰਚ ਗੁਰਪ੍ਰੀਤ ਸਿੰਘ ਡਾਕਟਰ ਰਾਜਦੁਲਾਰ ਸੇਖਾ ,ਕੰਵਲਜੀਤ ਭੋਲਾ ਅਤੇ ਹੋਰ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਸਨ।