ਜਗਦੀਸ਼ ਥਿੰਦ
ਅਬੋਹਰ/ ਫ਼ਾਜ਼ਿਲਕਾ 25 ਜਨਵਰੀ ; ਰਾਜਸਥਾਨ ਵਿੱਚ ਫਸਲਾਂ ਅਤੇ ਹੋਰ ਬਨਸਪਤੀ ਦਾ ਭਾਰੀ ਨੁਕਸਾਨ ਕਰਨ ਤੋਂ ਬਾਅਦ ਹੁਣ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਅੰਦਰ ਵੀ ਟਿੱਡੀ ਦਲ ਦਿਖਾਈ ਦਿੱਤਾ ਹੈ ।
ਭਾਰਤ - ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਅਤੇ ਰਾਜਸਥਾਨ ਦੇ ਨਾਲ ਲੱਗਦੇ ਪਿੰਡਾਂ ਅੰਦਰ ਟਿੱਡੀ ਦਲ ਦਿਖਾਈ ਦਿੱਤਾ ਤਾਂ ਕਿਸਾਨ ਪਰਿਵਾਰਾਂ ਸਮੇਤ ਹਰਕਤ ਵਿੱਚ ਆ ਗਏ ਹਨ ।
ਕਿਸਾਨਾਂ ਵੱਲੋਂ ਖਾਲੀ ਪੀਪੇ ਖੜਕਾ ਕੇ , ਅੱਗ ਦੀਆਂ ਲਾਟਾਂ ਬਾਲ ਕੇ ਅਤੇ ਕੀਟਨਾਸ਼ਕਾਂ ਦਾ ਛਿੜਕਾਅ ਕਰ ਕੇ ਟਿੱਡੀਆਂ ਨੂੰ ਭਜਾਉਣ ਅਤੇ ਮਾਰਨ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ।
ਖੇਤੀਬਾੜੀ ਅਧਿਕਾਰੀ ਗੁਰਮੀਤ ਸਿੰਘ ਚੀਮਾ ਅਨੁਸਾਰ ਕੱਲ੍ਹ ਵਿਭਾਗ ਦੀਆਂ ਟੀਮਾਂ ਵੱਲੋਂ ਸੂਚਨਾਵਾਂ ਮਿਲਣ ਤੇ ਪਿੰਡਾਂ ਵਿੱਚ ਪੁੱਜ ਕੇ ਖੇਤਾਂ ਦਾ ਨਿਰੀਖਣ ਕੀਤਾ ਤਾਂ ਕੀੜੇ ਦਿਖਾਈ ਤਾਂ ਦਿੱਤੇ ਪਰ ਚੰਗੀ ਗੱਲ ਇਹ ਸੀ ਕਿ ਇਹ ਅਡਲਟ ਅਵਸਥਾ ਵਾਲੇ ਟਿੱਡੇ ਨਹੀਂ ਸਨ ਅਤੇ ਇਨ੍ਹਾਂ ਦੀ ਗਿਣਤੀ ਥੋੜ੍ਹੀ ਹੈ ।
ਵਰਨਣਯੋਗ ਹੈ ਕਿ ਇਸ ਜੰਤੂ ਦਾ ਜੀਵਨ ਕਾਲ 6 ਕਿਰਿਆਵਾਂ ਵਿੱਚੋਂ ਗੁਜ਼ਰਦਾ ਹੈ ।
ਸਭ ਤੋਂ ਖਤਰਨਾਕ ਇਸ ਦੇ ਜੀਵਨ ਦਾ ਪੰਜਵਾਂ ਸਟੈੱਪ ਹੁੰਦਾ ਹੈ ਜਦੋਂ ਇਹ ਅਡਲਟ ਅਵਸਥਾ ਵਿੱਚ ਆ ਜਾਂਦਾ ਹੈ ਤਾਂ ਫਿਰ ਇਹ ਆਂਡੇ ਦੇਣ ਬਨਾਸਪਤੀ ਨੂੰ ਖ਼ਤਮ ਕਰਨ ਦੇ ਯੋਗ ਹੋ ਜਾਂਦਾ ਹੈ ।
ਹਰੇਕ ਮਾਦਾ ਟਿੱਡੀ 30 ਅੰਡੇ ਦਿੰਦੀ ਹੈ ।
ਮੌਸਮ ਅਤੇ ਨਮੀ ਦੇ ਅਨੁਕੂਲ ਹੋਣ ਤੇ ਇਸ ਅੰਡੇ ਵਿੱਚੋਂ 10 ਤੋਂ 70 ਦਿਨਾਂ ਦਰਮਿਆਨ ਨਵੇਂ ਜੀਵ ਜਨਮ ਲੈ ਲੈਂਦੇ ਹਨ ।
ਰਾਤ ਸਮੇਂ ਇਹ ਟਿੱਡੀ ਦਲ ਜਿਸ ਸਥਾਨ ਤੇ ਵੀ ਬੈਠਦਾ ਹੈ ਉੱਥੇ ਆਂਡੇ ਦੇ ਜਾਂਦਾ ਹੈ ।
ਹਾਲਾਂਕਿ ਇਹ ਟਿੱਡੇ ਲੱਖਾਂ ਦੀ ਬਜਾਏ ਸੈਂਕੜਿਆਂ ਦੀ ਗਿਣਤੀ ਵਿੱਚ ਹਨ ਅਤੇ ਇਸ ਸਬੰਧੀ ਪਹਿਲੇ ਤੋਂ ਹੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਿਸਾਨਾਂ ਦੇ ਚੌਕਸ ਹੋ ਜਾਣ ਕਾਰਨ ਬਚਾਅ ਪ੍ਰਬੰਧ ਵੀ ਕੀਤੇ ਗੲੇ ਹਨ ।
ਇਸ ਸਬੰਧੀ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਮਨਪ੍ਰੀਤ ਸਿੰਘ ਛਤਵਾਲ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਬਾਰੇ ਪੂਰੀ ਤਰ੍ਹਾਂ ਚੌਕਸ ਹੈ ।
ਪੰਜਾਬ ਸਰਕਾਰ ਵੱਲੋਂ ਪਹਿਲੇ ਤੋਂ ਹੀ ਗਠਿਤ ਕੀਤੀਆਂ ਵਿਸ਼ੇਸ਼ ਟੀਮਾਂ ਲਗਾਤਾਰ ਪਿੰਡਾਂ ਅੰਦਰ ਦੌਰਾ ਕਰਕੇ ਕਿਸਾਨਾਂ ਨੂੰ ਇਸ ਜੰਤੂ ਸਬੰਧੀ ਜਾਗਰੂਕ ਕਰ ਰਹੀਆਂ ਹਨ ।
ਪਿੰਡਾਂ ਅੰਦਰ ਗੁਰਦੁਆਰਿਆਂ ਦੇ ਲਾਊਡ ਸਪੀਕਰਾਂ ਤੋਂ ਅਨਾਊਂਸਮੈਂਟ ਕਰਕੇ ਇਸ ਸਬੰਧੀ ਕਿਸਾਨਾਂ ਨੂੰ ਪਹਿਲੇ ਤੋਂ ਹੀ ਜਾਣਕਾਰੀ ਦਿੱਤੀ ਜਾ ਚੁੱਕੀ ।
ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਕਿਸੇ ਵੀ ਪਿੰਡ ਅੰਦਰ ਫ਼ਸਲਾਂ ਦਾ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ ।
ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਗਲਤ ਸੂਚਨਾਵਾਂ ਪਾਉਣ ਤੋਂ ਆਮ ਲੋਕਾਂ ਨੂੰ ਗੁਰੇਜ਼ ਕਰਨ ਦੀ ਸਲਾਹ ਦਿੱਤੀ ।
ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ ਅਤੇ ਰਾਜ ਤੋਂ ਜੇਕਰ ਕੁਝ ਟਿੱਡੀਆਂ ਇਸ ਖੇਤਰ ਵਿੱਚ ਦਿਖਾਈ ਦਿੱਤੀਆਂ ਹਨ ਤਾਂ ਪੂਰੀ ਸੰਜੀਦਗੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਨਾ ਕਿ ਇਸ ਸਬੰਧੀ ਅਫਵਾਹਾਂ ਉਡਾਕੇ ਇਸ ਨੂੰ ਹਊਆ ਬਨਾਇਆ ਜਾਵੇ ।
ਕਿੰਜ ਪਾਇਆ ਜਾ ਸਕਦਾ ਹੈ ਕਾਬੂ :---
ਖੇਤੀਬਾੜੀ ਅਧਿਕਾਰੀਆਂ ਨੇ ਇਸ ਸੰਬੰਧੀ ਕੀਟਨਾਸ਼ਕਾਂ ਦੀ ਸੂਚੀ ਜਾਰੀ ਕੀਤੀ ਹੈ ਜਿਸ ਵਿੱਚੋਂ ਕੋਈ ਵੀ ਕੀਟ ਨਾਸ਼ਕ ਦਾ ਛਿੜਕਾਅ ਕਰਕੇ ਟਿੱਡੀਆਂ ਨੂੰ ਖਤਮ ਕੀਤਾ ਜਾ ਸਕਦਾ ਹੈ ।
ਇਸ ਤਰ੍ਹਾਂ ਹੈ ਕਿ ਕੀਟਨਾਸ਼ਕਾਂ ਦੀ ਸੂਚੀ ;--