ਚੰਡੀਗੜ੍ਹ, 25 ਜਨਵਰੀ 2020 - ਮੋਸਟ ਵਾਂਟੇਡ ਗੈਂਗਸਟਰ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਸਾਥੀਆਂ ਦਾ ਐਨਕਾਊਂਟਰ ਕਰਨ ਵਾਲੀ ਟੀਮ, ਜਿਸਦੀ ਅਗਵਾਈ ਏ.ਆਈ.ਜੀ ਗੁਰਮੀਤ ਚੌਹਾਨ ਕਰ ਰਹੇ ਸਨ, ਰਾਸ਼ਟਰਪਤੀ ਦੇ ਗੈਲੈਂਟਰੀ ਪੁਲਿਸ ਮੈਡਲ ਨਾਲ ਸਨਮਾਨਿਤ ਹੋਣਗੇ। ਇਹ ਐਲਾਨ ਗਣਤੰਤਰ ਦਿਵਸ ਦੇ ਮੌਕੇ ਕੀਤਾ ਗਿਆ ਹੈ.
ਇਸ ਟੀਮ 'ਚ ਏ.ਆਈ.ਜੀ ਗੁਰਮੀਤ ਚੌਹਾਨ, ਡੀ.ਐਸ.ਪੀ ਬਿਕਰਮ ਬਰਾੜ, ਐਸ.ਆਈ ਬਲਵਿੰਦਰ ਸਿੰਘ ਅਤੇ ਐਸ.ਆਈ ਕਿਰਪਾਲ ਸਿੰਘ ਸ਼ਾਮਲ ਸਨ।
ਉਕਤ ਪੁਲਿਸ ਟੀਮ ਨੇ ਰਾਜਸਥਾਨ ਵਿਚ 26 ਜਨਵਰੀ 2018 ਨੂੰ ਵਿੱਕੀ ਗੌਂਡਰ ਦਾ ਐਨਕਾਊਂਟਰ ਕੀਤਾ ਸੀ। ਜਿਸ ਕਰਕੇ ਉਕਤ ਚਾਰਾਂ ਪੁਲਿਸ ਜਵਾਨਾਂ ਨੂੰ ਅੱਜ ਉਨ੍ਹਾਂ ਦੀ ਬਹਾਦਰੀ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨ ਕਰਨ ਦਾ ਐਲਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਪੁਲਿਸ ਕਾਰਵਾਈ ਵਿੱਚ ਐਸ.ਆਈ ਬਲਵਿੰਦਰ ਸਿੰਘ ਅਤੇ ਐਸ.ਆਈ ਕਿਰਪਾਲ ਸਿੰਘ ਵੀ ਜ਼ਖ਼ਮੀ ਹੋ ਗਏ ਸਨ।
ਹੇਠ ਦੇਖੋ ਹੋਰ ਕਿਹੜੇ ਪੁਲਿਸ ਕਰਮੀ ਹੋਣਗੇ ਪ੍ਰੈਜ਼ੀਡੈਂਟ ਪੁਲਿਸ ਮੈਡਲ ਨਾਲ ਸਨਮਾਨਿਤ :-
https://pib.gov.in/PressReleseDetailm.aspx?PRID=1600503