ਚੱਚੂ ਮਾਜਰਾ, ਮੌਲੀ ਬੇਦਵਾਨ, ਚਿੱਲਾ, ਬਾਕਰਪੁਰ ਵਿਖੇ ਵੀ 2.93 ਕਰੋੜ ਰੁਪਏ ਦੀ ਲਾਗਤ ਨਾਲ ਇਸ ਕਾਰਜ ਦੀ ਸ਼ੁਰੂਆਤ ਕੀਤੀ ਜਾਵੇਗੀ
ਐਸ.ਏ.ਐਸ. ਨਗਰ, 25 ਜਨਵਰੀ 2020: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਪਿੰਡ ਲਖਨੌਰ ਵਿਖੇ ਗਰੈਬਿੰਗ ਮਸ਼ੀਨਾਂ ਰਾਹੀਂ ਸੀਵਰੇਜ ਮੈਨਹੋਲਜ਼ ਦੀ ਸਫ਼ਾਈ ਕਰਵਾਉਣ ਦੇ ਕਾਰਜ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਨਿਵੇਕਲੀ ਪਹਿਲਕਦਮੀ ਦੇ ਪਿੱਛੇ ਦਾ ਮੁੱਖ ਉਦੇਸ਼ ਸੀਵਰੇਜਾਂ ਦੀ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਅੱਗੇ ਕਿਹਾ ਕਿ 2.93 ਕਰੋੜ ਰੁਪਏ ਦੀ ਲਾਗਤ ਨਾਲ ਲਖਨੌਰ ਤੋਂ ਇਲਾਵਾ ਮੌਲੀ ਬੇਦਵਾਨ, ਚੱਚੂ ਮਾਜਰਾ, ਚਿੱਲਾ ਅਤੇ ਬਾਕਰਪੁਰ ਪਿੰਡਾਂ ਵਿੱਚ ਵੀ ਇਸ ਕਾਰਜ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਦÎੱਸਿਆ ਕਿ ਇਸ ਪ੍ਰਾਜੈਕਟ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਗਮਾਡਾ ਨਾਲ ਤਾਲਮੇਲ ਕੀਤਾ ਜਾਵੇਗਾ।
ਸ. ਸਿੱਧੂ ਵੱਲੋਂ ਲਖਨੌਰ ਦੇ ਵਸਨੀਕਾਂ ਨੂੰ ਬੁਢਾਪਾ ਪੈਨਸ਼ਨਾਂ ਦੇ 8 ਮਨਜ਼ੂਰੀ ਪੱਤਰ, 13 ਮਗਨਰੇਗਾ ਜੌਬ ਕਾਰਡ, ਸਰਬੱਤ ਸਿਹਤ ਬੀਮਾ ਯੋਜਨਾ (ਐਸ.ਐਸ.ਬੀ.ਵਾਈ.) ਜੌਬ ਕਾਰਡ ਵੰਡਣ ਤੋਂ ਇਲਾਵਾ ਲਖਨੌਰ ਦੀ ਪੰਚਾਇਤ ਨੂੰ 178 ਨੀਲੇ ਕਾਰਡ ਲਾਭਪਾਤਰੀਆਂ ਦੀ ਸੂਚੀ ਵੀ ਸੌਂਪੀ ਗਈ। ਉਨ੍ਹਾਂ ਵੱਲੋਂ 70,000 ਰੁਪਏ ਦੀ ਸਕਾਲਰਸ਼ਿਪ ਸਬੰਧੀ ਮਨਜ਼ੂਰੀ ਪੱਤਰ ਵੀ ਦਿੱਤੇ ਗਏ ਅਤੇ ਭਰੋਸਾ ਦਿਵਾਇਆ ਕਿ ਮੋਹਾਲੀ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਜਾਣਗੇ।
ਜ਼ਿਕਰਯੋਗ ਹੈ ਕਿ ਅਜਿਹੀਆਂ ਵਿਕਾਸ ਕੇਂਦਰਿਤ ਗਤੀਵਿਧੀਆਂ ਪਹਿਲੇ ਪੜਾਅ ਵਿੱਚ ਸਥਾਪਤ ਲੋਕ ਭਲਾਈ ਕੇਂਦਰ ਦੁਆਰਾ ਲਾਗੂ ਕੀਤੀਆਂ ਜਾਂਦੀਆਂ ਹਨ।
ਇਸ ਮੌਕੇ ਹਾਜ਼ਰ ਹੋਰਨਾਂ ਪਤਵੰਤਿਆਂ ਵਿੱਚ ਨਰਿੰਦਰ ਸਿੰਘ, ਪੰਚਾਇਤ ਮੈਂਬਰ ਅਮਰਜੀਤ ਸਿੰਘ, ਬਲਕਾਰ ਸਿੰਘ ਪੰਚ, ਗੁਰਮੁਖ ਨੰਬਰਦਾਰ, ਸੰਦੀਪ ਸਿੰਘ ਜੱਟ, ਦਰਬਾਰਾ ਸਿੰਘ ਗਿੱਲ, ਸਾਬਕਾ ਸਰਪੰਚ ਸਤਨਾਮ ਸਿੰਘ, ਪਰਦੀਪ ਸੋਨੀ ਪੰਜਾਬ ਡੇਅਰੀ, ਜਸਵਿੰਦਰ ਨੰਬਰਦਾਰ, ਜਗਦੇਵ ਸਿੰਘ, ਚਮਨ ਲਾਲ ਗੁਰਿੰਦਰ ਗੁਰੀ, ਗਿਆਨ ਸਿੰਘ, ਅਵਤਾਰ ਸਿੰਘ ਬਿੱਲਾ, ਸੱਜਣ ਸਿੰਘ ਗਿਆਨੀ, ਸੋਨੀ ਦਾਓਨ, ਐਕਸੀਅਨ ਸਾਹਿਲ ਸ਼ਰਮਾ ਅਤੇ ਐਸ.ਡੀ.ਓ ਜਨਤਕ ਸਿਹਤ ਸਿਮਰਨ ਸ਼ਾਮਲ ਸਨ।