← ਪਿਛੇ ਪਰਤੋ
ਔਰਤਾਂ ਵੱਲੋਂ ਦੇਸ਼ ਦੇ ਵਿਕਾਸ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਪ੍ਰਸ਼ੰਸਾ ਲੁਧਿਆਣਾ, 25 ਜਨਵਰੀ 2020: ਯੂਥ ਡਿਵੈੱਲਪਮੈਂਟ ਬੋਰਡ ਦੇ ਚੇਅਰਮੈਨ ਸ੍ਰ. ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਹੈ ਕਿ ਸਮੂਹਿਕ ਅਤੇ ਟਿਕਾਊ ਸਮਾਜ ਅਤੇ ਆਰਥਿਕ ਵਿਕਾਸ ਦੀ ਪ੍ਰਾਪਤੀ ਲਈ ਲਿੰਗ ਸਮਾਨਤਾ ਅਤੇ ਔਰਤਾਂ ਦਾ ਸਸ਼ਕਤੀਕਰਨ ਜ਼ਰੂਰੀ ਹੈ ਅਤੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਸੰਬੰਧੀ ਆਪਣੀ ਗੱਲਬਾਤ ਨੂੰ ਹਰ ਪੱਧਰ 'ਤੇ ਜਾਰੀ ਰੱਖੀਏ ਅਤੇ ਆਪਣੀਆਂ ਪ੍ਰਤੀਬੱਧਤਾਵਾਂ ਦੀ ਪਾਲਣਾ ਕਰਦੇ ਹੋਏ ਆਪਣੇ ਯਤਨਾਂ ਪ੍ਰਤੀ ਗਤੀ ਬਣਾਈ ਰੱਖੀਏ। ਅੱਜ ਸਥਾਨਕ ਕ੍ਰਿਸ਼ਨਾ ਹਸਪਤਾਲ ਵਿਖੇ ਸਾਲਾਨਾ ਪੁਰਕਸਾਰ ਵੰਡ ਸਮਾਰੋਹ ਨੂੰ ਸੰਬੋਧਨ ਦੌਰਾਨ ਸ੍ਰ. ਬਿੰਦਰਾ ਨੇ ਔਰਤ ਸ਼ਕਤੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਔਰਤਾਂ ਦੇ ਸਹੀ ਮਾਅਨਿਆਂ ਵਿੱਚ ਸਸ਼ਕਤੀਕਰਨ ਲਈ ਹਮੇਸ਼ਾਂ ਤਤਪਰ ਅਤੇ ਵਚਨਬੱਧ ਹੈ। ਇਸ ਮੌਕੇ ਉਨ•ਾਂ ਪੰਜਾਬ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦਾ ਵਿਸ਼ੇਸ਼ ਤੌਰ 'ਤੇ ਵੇਰਵਾ ਪੇਸ਼ ਕੀਤਾ। ਉਨ•ਾਂ ਕਿਹਾ ਕਿ ਅੱਜ ਦੀਆਂ ਔਰਤਾਂ ਭਾਰਤ ਦੇ ਮੰਗਲ ਮਿਸ਼ਨ ਨੂੰ ਅੱਗੇ ਵਧਾਉਣ ਵਿੱਚ ਵੀ ਆਪਣਾ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ। ਉਹ ਔਰਤਾਂ ਦੇ ਸਸ਼ਕਤੀਕਰਨ ਵਿੱਚ ਨਿਰੰਤਰ ਰੂਪ ਵਿੱਚ ਆਪਣਾ ਸਹਿਯੋਗ ਦਿੰਦੇ ਰਹਿਣਗੇ। ਸ੍ਰ. ਬਿੰਦਰਾ ਨੇ ਕ੍ਰਿਸ਼ਨਾ ਹਸਪਤਾਲ ਦੀ ਸਮੂਹ ਪ੍ਰਬੰਧਕੀ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲੇ ਇੱਕ ਚੰਗਾ ਸਮਾਜ ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪ੍ਰੋਗਰਾਮ ਦੇ ਅੰਤ ਵਿੱਚ ਹਸਪਤਾਲ ਦੇ ਸਟਾਫ਼ ਨੇ ਚੇਅਰਮੈਨ ਬਿੰਦਰਾ ਅਤੇ ਸਮੂਹ ਹਾਜ਼ਰੀਨ ਨੂੰ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸਨਮਾਨਿਤ ਕੀਤਾ ਅਤੇ ਧੰਨਵਾਦ ਕੀਤਾ।
Total Responses : 189