ਅਸ਼ੋਕ ਵਰਮਾ
- 45 ਵਿਅਕਤੀਆਂ ਨੇ ਕੀਤਾ ਸਵੈਇੱਛਾ ਨਾਲ ਖ਼ੂਨਦਾਨ
ਬਠਿੰਡਾ, 25 ਜਨਵਰੀ 2020 - ਰੂਬਲ ਟੈਕਸਟਾਈਲਜ਼ ਵਾਲੇ ਭਾਈ ਅਮਰੀਕ ਸਿੰਘ ਦੀ ਦੂਸਰੀ ਬਰਸੀ ਮੌਕੇ ਪਰਿਵਾਰ ਵੱਲੋਂ ਦਿ ਨਿਯੂ ਹੋਲਸੇਲ ਕਲਾਥ ਮਰਚੈਂਟਸ ਐਸੋਸੀਏਸ਼ਨ ਅਤੇ ਯੂਨਾਈਟਿਡ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਸਹਿਯੋਗ ਨਾਲ ਕੱਪੜਾ ਮਾਰਕਿਟ ਵਿਖੇ ਇੱਕ ਸਵੈਇੱਛੁਕ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਪਰਿਵਾਰਕ ਮੈਂਬਰਾਂ ਸਮੇਤ 45 ਵਿਅਕਤੀਆਂ ਨੇ ਖ਼ੂਨਦਾਨ ਕਰਕੇ ਭਾਈ ਅਮਰੀਕ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਖ਼ੂਨਦਾਨੀਆਂ ਦੀ ਹੌਂਸਲਾ ਅਫਜਾਈ ਲਈ ਰੈੱਡ ਕਰਾਸ ਸੁਸਾਇਟੀ ਦੇ ਕਾਰਜਕਾਰੀ ਸਕੱਤਰ ਦਰਸ਼ਨ ਕੁਮਾਰ ਅਤੇ ਫਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆ ਪਹੁੰਚੇ। ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ ਨੇ ਭਾਈ ਅਮਰੀਕ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਕਿਹਾ ਕਿ ਪਰਿਵਾਰ ਵੱਲੋਂ ਬਰਸੀ ਮੌਕੇ ਖ਼ੂਨਦਾਨ ਕੈਂਪ ਲਗਾ ਕੇ ਮਾਨਵਤਾ ਦੀ ਸੇਵਾ ਦਾ ਉਤੱਮ ਕਾਰਜ ਕੀਤਾ ਗਿਆ ਹੈ। ਸਵ:ਭਾਈ ਅਮਰੀਕ ਸਿੰਘ ਦੇ ਭਰਾ ਸੁਖਨਿੰਦਰ ਸਿੰਘ ਸੁੱਖੀ, ਪਤਨੀ ਅਰਵਿੰਦਰ ਕੌਰ, ਬੇਟੇ ਦਮਨਪ੍ਰੀਤ ਸਿੰਘ ਅਤੇ ਇੰਦਰਪ੍ਰੀਤ ਸਿੰਘ ਨੇ ਖ਼ੂਨਦਾਨੀਆਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਅਤੇ ਭਵਿੱਖ ਵਿੱਚ ਵੀ ਖ਼ੂਨਦਾਨ ਕਰਦੇ ਰਹਿਣ ਦੀ ਅਪੀਲ ਕੀਤੀ।
ਸਥਾਨਕ ਮਾਲ ਰੋਡ ਸਥਿਤ ਹੋਲਸੇਲ ਕੱਪੜਾ ਮਾਰਕਿਟ ਵਿਖੇ ਲਾਏ ਇਸ ਸਵੈਇੱਛੁਕ ਖ਼ੂਨਦਾਨ ਕੈਂਪ ਵਿੱਚ ਸਿਵਲ ਹਸਪਤਾਲ ਬਠਿੰਡਾ ਦੀ ਬਲੱਡ ਬੈਂਕ ਟੀਮ ਨੇ 45 ਯੂਨਿਟਾਂ ਖ਼ੂਨ ਇਕੱਤਰ ਕੀਤਾ। ਕੈਂਪ ਨੂੰ ਸਫਲ ਬਨਾਉਣ ਵਿੱਚ ਨਿਯੂ ਹੋਲਸੇਲ ਕਲਾਥ ਮਰਚੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਭੂਸ਼ਣ ਗੋਇਲ, ਵਾਈਸ ਪ੍ਰਧਾਨ ਮਨੋਹਰ ਸਿੰਘ, ਜਨਰਲ ਸਕੱਤਰ ਮਨੋਜ ਸਿੰਗਲਾ, ਕੈਸ਼ੀਅਰ ਰਮੇਸ਼ ਕੁਮਾਰ ਅਤੇ ਸਮੂਹ ਮੈਂਬਰਾਂ ਨੇ ਸਹਿਯੋਗ ਦਿੱਤਾ। ਯੂਨਾਈਟਿਡ ਵੈਲਫੇਅਰ ਸੁਸਾਇਟੀ ਦੇ ਬਾਨੀ ਵਿਜੇ ਭੱਟ, ਜੁਗਲ ਅਰੋੜਾ, ਚਰਨਜੀਤ ਸਿੰਘ, ਰਾਜੀਵ ਪਰਚੰਦਾ, ਬਲਜਿੰਦਰ ਸਿੰਘ ਬਿੱਟੂ, ਪਰਦੀਪ ਬਿੱਟੂ, ਬੀਰਬਲ ਬੀਰੂ, ਵਿਜੇ ਕਾਲਾ, ਜਸਕਰਨ ਸਿੰਘ, ਮਨਜੀਤ ਸਿੰਘ ਗੋਰਾ, ਰੇਸ਼ਮ ਸਿੰਘ ਨੰਬਰਦਾਰ ਅਤੇ ਰਮਨਦੀਪ ਸਿੰਘ ਗੋਲਡ ਨੇ ਕੈਂਪ ਵਿੱਚ ਸ਼ਾਮਿਲ ਹੋ ਕੇ ਖ਼ੂਨਦਾਨੀਆਂ ਦੀ ਹੌਂਸਲਾ ਅਫਜਾਈ ਕੀਤੀ। ਉਹਨਾਂ ਅਪੀਲ ਕੀਤੀ ਕਿ ਲੋੜਵੰਦਾਂ ਲਈ ਹਮੇਸ਼ਾਂ ਖ਼ੂਨਦਾਨ ਸੇਵਾਵਾਂ ਦਿੱਤੀਆਂ ਜਾਣ। ਰੂਬਲ ਟੈਕਸਟਾਈਲ ਅਤੇ ਸੰਗਤ ਵੱਲੋਂ ਖ਼ੂਨਦਾਨੀਆਂ ਦਾ ਸਨਮਾਨ ਵੀ ਕੀਤਾ ਗਿਆ।