ਜਗਦੀਸ਼ ਥਿੰਦ
ਫ਼ਾਜ਼ਿਲਕਾ, 25 ਜਨਵਰੀ
ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਸਮੂਹ ਫੀਲਡ ਸਟਾਫ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਡਾ ਬੀ ਡੀ ਸਰਮਾ ਇੰਚਾਰਜ ਸੀ ਆਈ ਪੀ ਐਮ ਸੀ ਸੈਟਰ ਜਲੰਧਰ ਵੀ ਆਪਣੀ ਟੀਮ ਨਾਲ ਪੁਹੰਚੇ। ਉਨਾ ਦੱਸਿਆ ਕਿ ਪੰਜਾਬ ਦੇ ਨਾਲ ਲਗਦੇ ਸੁਬੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਜਿਲੇ ਵਿਚ ਕੁਝ ਥਾਵਾਂ ਤੇ ਟਿੱਡੀ ਦਲ ਦਾ ਹਮਲਾ ਹੋ ਰਿਹਾ ਹੈ ਅਤੇ ਰਾਜਸਥਾਨ ਸਰਕਾਰ ਵਲੋ ਲਗਾਤਾਰ ਇਸ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ। ਪਰੰਤੂ ਇਹਨਾਂ ਵਿਚੋ ਕੁਝ ਟਿਡੀਆਂ ਹਵਾ ਦੇ ਰੁਖ ਨਾਲ ਜਿਲਾ ਫਾਜ਼ਿਲਕਾ ਦੇ ਪਿੰਡਾ ਵਿਚ ਵੇਖੀਆਂ ਗਈਆਂ ਹਨ ਜਿਨ੍ਹਾ ਦੀ ਗਿਣਤੀ ਬਹੁਤ ਘਟ ਅਤੇ ਝੂੰਡ ਵਿਚ ਨਹੀ ਹੈ ਜਿਨ੍ਹਾਂ ਕਿਸੇ ਕਿਸਮ ਦੇ ਨੁਕਸਾਨ ਦਾ ਕੋਈ ਖਤਰਾ ਨਹੀ ਹੈ।
ਡਾ ਬੀ ਡੀ ਸ਼ਰਮਾ ਨੇ ਦਸਿਆ ਕਿ ਜਿਲਾ ਫਾਜਿਲਕਾ ਵਿਚ ਟਿਡੀਆਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਸਪਰੇਅ ਕਰਨ ਯੋਗ ਨਹੀ ਹੈ। ਇਹ ਟਿਡੀਆਂ ਦਿਨ ਦੇ ਸਮੇ ਐਕਟਿਵ ਹੋ ਕੇ ਦੁਪਿਹਰ ਨੂੰ ਆਸਮਾਨ ਵਿਚ ਉੜਣਾ ਸੁਰੂ ਕਰ ਦਿੰਦੀਆਂ ਹਨ ਜੋ ਕਿ ਛੋਟੇ ਛੋਟੇ ਝੰੁਡ ਵਿਚ ਨਜ਼ਰ ਆਉਦੀਆ ਹਨ। ਅਜਿਹੇ ਸਮੇਂ ਉਨ੍ਹਾਂ ਕਿਸਾਨ ਭਰਾਵਾਂ ਨੰੂ ਅਪੀਲ ਕੀਤੀ ਕਿ ਇਹਨਾ ਟਿਡੀਆਂ ਦੀ ਮੂਵਮੈਂਟ ’ਤੇੇ ਲਗਾਤਾਰ ਨਜਰ ਰੱਖੀ ਜਾਵੇ। ਇਹ ਟਿਡੀਆਂ ਇਕਠੀ ਹੋ ਕੇ ਸ਼ਾਮ ਨੂੰੇ ਦਰਖਤ ਤੇ ਬੈਠਦੀਆਂ ਹਨ। ਇਹਨਾਂ ਦੀ ਗਿਣਤੀ ਲਗਭਗ 500-1000 ਤੋ ਜਿਆਦਾ ਹੋਵੇ ਤਾ ਸੰਬਧਤ ਬਲਾਕ ਖੇਤੀਬਾੜੀ ਅਫਸਰ ਨੂੰ ਸੁਚਿਤ ਕੀਤਾ ਜਾਵੇ। ਇਸ ਝੁੰਡ ਨੂੰ ਕੰਟਰੋਲ ਕਰਨ ਲਈ ਸਵੇਰੇ ਸਵੇਰ ਦਾ ਸਮਾ ਢੁੱਕਵਾ ਹੈ।
ਕਿਸਾਨ ਭਰਾਵਾ ਦੀ ਸਹੂਲਤ ਲਈ ਖੇਤੀਬਾੜੀ ਵਿਭਾਗ ਵਲੋ ਵੱਖ ਵੱਖ ਬਲਾਕਾਂ ਵਿਚ ਟਿੱਡੀ ਦਲ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਮੱੁਖ ਖੇਤੀਬਾੜੀ ਅਫਸਰ ਫਾਜਿਲਕਾ ਦਫਤਰ 94170-22038, ਅਬੋਹਰ ਬਲਾਕ 9646449952, ਖੁਈਆ ਸਰਵਰ -80546-52903, ਫਾਜਿਲਕਾ ਬਲਾਕ -95921-12062 ਅਤੇ ਜਲਾਲਾਬਾਦ ਬਲਾਕ ਦੇ ਨੰਬਰ -97798-77276 ਤੇ ਕਿਸਾਨ ਟਿੱਡੀ ਦਲ ਦੀ ਸੁਚਨਾ ਦੇ ਸਕਦੇ ਹਨ । ਮਨਜੀਤ ਮੱੁਖ ਖੇਤੀਬਾੜੀ ਅਫਸਰ ਫਾਜਿਲਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਟਿਡੀ ਦਲ ਦੇ ਕੰਟਰੋਲ ਲਈ ਪੁਖਤਾ ਪੰਬਧ ਕੀਤੇ ਹੋਏ ਹਨ। ਜਿਲਾ ਫਾਜਿਲਕਾ ਵਿਚ 40 ਬੂਮ ਸਪਰੇ ਪੰਪ (ਯੂ.ਪੀ.ਐਲ.) ਹਰ ਸਮੇ ਤਿਆਰ ਹਨ। ਟਿੱਡੀ ਦਲ ਦੇ ਕੰਟਰੋਲ ਲਈ ਸਿਫਾਰਸ ਕੀਤੀਆਂ ਗਈਆਂ ਜ਼ਹਿਰਾ ਦਾ ਪੁਖਤਾ ਪ੍ਰੰਬਧ ਕੀਤਾ ਗਿਆ ਹੈ।