ਨਵੀਂ ਦਿੱਲੀ, 25 ਜਨਵਰੀ 2020 - ਦਿੱਲੀ 'ਚ ਵਿਧਾਨ ਸਭਾ ਦੀਆਂ ਚੋਣਾਂ ਅਗਲੇ ਮਹੀਨੇ 'ਚ ਹਨ ਅਤੇ ਸਭ ਪਾਰਟੀਆਂ ਵੱਲੋਂ ਸਿਰ ਤੋੜ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਪਾਰਟੀਆਂ ਇੱਕ ਦੂਜੇ 'ਤੇ ਸ਼ਬਦੀ ਹਮਲੇ ਵੀ ਕਰ ਰਹੀਆਂ ਹਨ। ਇਸੇ ਚੋਣ ਪ੍ਰਚਾਰ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਜਨਤਾ ਨੂੰ ਕੀਤੇ ਵਾਅਦੇ ਪੂਰੇ ਨਾਂ ਕਰਨ ਦਾ ਇਲਜ਼ਾਮ ਲਗਾਇਆ ਅਤੇ ਜਨਤਾ ਨੂੰ ਸਬੋਧਤ ਕਰਦਿਆਂ ਕਿਹਾ, "ਕੇਜਰੀਵਾਲ ਜੀ ਨੇ ਕਿਹਾ ਸੀ ਕਿ ਪੂਰੀ ਦਿੱਲੀ 'ਚ ਫਰੀ ਵਾਈ-ਫਾਈ ਕਰ ਦਿਆਂਗਾ। ਮੈਂ ਰਾਹ 'ਚ ਵਾਈ-ਫਾਈ ਲੱਭਦੇ ਹੋਏ ਆਇਆ ਹਾਂ। ਬੈਟਰੀ ਖ਼ਤਮ ਹੋ ਗਈ ਪਰ ਵਾਈ-ਫਾਈ ਨਹੀਂ ਮਿਲਿਆ"।
ਜਿਸ ਤੋਂ ਬਾਅਦ ਕੇਜਰੀਵਾਲ ਨੇ ਵੀ ਅਮਿਤ ਸ਼ਾਹ ਦੇ ਸਵਾਲ ਦਾ ਜੁਆਬ ਦਿੰਦਿਆਂ ਟਵੀਟ ਕੀਤਾ ਅਤੇ ਕਿਹਾ ਕਿ, "ਸਰ ਅਸੀਂ ਫਰੀ ਵਾਈ-ਫਾਈ ਦੇ ਨਾਲ ਫਰੀ ਬੈਟਰੀ ਚਾਰਜ਼ਿੰਗ ਦਾ ਵੀ ਇੰਤਜ਼ਾਮ ਕਰ ਦਿੱਤਾ ਹੈ। ਦਿੱਲੀ 'ਚ 200 ਯੂਨੀਟ ਬਿਜਲੀ ਫਰੀ ਹੈ"।
ਇਸ ਦੌਰਾਨ ਹੀ ਅਮਿਤ ਸ਼ਾਹ ਨੇ ਕਿਹਾ ਸੀ ਕਿ, "ਜਰਾ ਦੱਸੋ ਕਿ ਕਿੰਨੇ ਸਕੂਲ ਬਣਾਏ। 15 ਲੱਖ ਸੀਸੀਟੀਵੀ ਕੈਮਰੇ ਲਗਾਉਣ ਦੀ ਗੱਲ ਕੀਤੀ ਸੀ ਅਤੇ ਕੁਝ ਹੀ ਸੀਸੀਟੀਵੀ ਲਗਾਕੇ ਜਨਤਾ ਨੂੰ ਬੇਵਕੁਫ ਬਣਾ ਰਹੇ ਹੋ"। ਇਸ 'ਤੇ ਕੇਜਰੀਵਾਲ ਨੇ ਕਿਹਾ, "ਮੈਨੂੰ ਖੁਸ਼ੀ ਹੈ ਤੁਹਾਨੂੰ ਕੁਝ ਸੀਸੀਟੀਵੀ ਕੈਮਰੇ ਤਾਂ ਨਜ਼ਰ ਆਏ। ਕੁਝ ਦਿਨ ਪਹਿਲਾਂ ਤਾਂ ਤੁਸੀਂ ਕਿਹਾ ਸੀ ਕਿ ਇਸ ਵੀ ਕੈਮਰਾ ਨਹੀਂ ਲੱਗਿਆ। ਕੁਝ ਸਮਾਂ ਦਿਓ ਤੁਹਾਨੂੰ ਸਕੂਲ ਵੀ ਨਜ਼ਰ ਆਉਣਗੇ"।