← ਪਿਛੇ ਪਰਤੋ
ਸੰਗਰੂਰ, 25 ਜਨਵਰੀ 2020 - ਐੱਸ.ਐੱਸ.ਪੀ ਸੰਗਰੂਰ ਡਾ. ਸੰਦੀਪ ਗਰਗ (ਆਈ.ਪੀ. ਐੱਸ) ਨੂੰ ਅੱਜ ਨਵਾਂ ਸ਼ਹਿਰ ਵਿਖੇ ਰਾਜ ਪੱਧਰੀ ਕੌਮੀ ਮਤਦਾਤਾ ਦਿਵਸ ਦੌਰਾਨ ਲੋਕ ਸਭਾ ਚੋਣਾਂ 2019 ਦੌਰਾਨ ਅਪਣਾਏ ਗਏ ਆਈ.ਟੀ.ਇਨੀਸ਼ੀਏਟਿਵਜ਼ ਲਈ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਲੈਣ ਵਾਲੇ ਉਹ ਸੂਬੇ ਦੇ ਇੱਕੋ-ਇੱਕ ਪੁਲਸ ਅਧਿਕਾਰੀ ਹਨ। ਉਨ੍ਹਾਂ ਦਾ ਐਵਾਰਡ ਡਿਪਟੀ ਸੁਪਰਡੈਂਟ ਆਫ ਪੁਲਿਸ (ਸਥਾਨਕ) ਸੰਗਰੂਰ ਦਲਜੀਤ ਸਿੰਘ ਨੇ ਹਾਸਿਲ ਕੀਤਾ। ਜ਼ਕਿਰਯੋਗ ਹੈ ਕਿ ਉਹ ਪੰਜਾਬ ਦੇ ਉਨ੍ਹਾਂ ਪੰਜ ਅਧਿਕਾਰੀਆਂ ਚੋਂ ਇੱਕੋ ਪੁਲਸ ਅਧਿਕਾਰੀ ਹਨ, ਜਿਨ੍ਹਾਂ ਦਾ ਨਾਮ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਨੈਸ਼ਨਲ ਨਾਮਜ਼ਦਗੀ ਵਜੋਂ ਭੇਜਿਆ ਗਿਆ ਸੀ।
Total Responses : 193