ਜਿੰਦੀ ਨੂੰ ਗੋਲੀ ਮਾਰਨ ਵਾਲੇ ਲਈ ਲੁੱਕ ਆਊਟ ਨੋਟਿਸ ਜਾਰੀ
ਲੁਧਿਆਣਾ , 25 ਜਨਵਰੀ , 2020 : ਦੋ ਦਿਨ ਪਹਿਲਾਂ ਇੱਕ ਕਾਰੋਬਾਰੀ ਨੌਜਵਾਨ ਜਿੰਦੀ ਨੂੰ ਗੋਲੀ ਮਾਰ ਕੇ ਮਾਰਨ ਵਾਲੇ ਦੋਸ਼ੀ ਸੁਖਵਿੰਦਰ ਸਿੰਘ ਉਰਫ ਮੋਨੀ ਨੂੰ ਫੜਨ ਲਈ ਇੱਕ ਲੱਖ ਰੁਪਏ ਦਾ ਇਨਾਮ ਰੱਖਣ ਤੋਂ ਬਾਅਦ ਹੁਣ ਲੁਧਿਆਣਾ ਪੁਲਿਸ ਨੇ ਲੁੱਕ ਆਊਟ ਸਰਕੁਲਰ ਜਾਰੀ ਕੀਤਾ ਹੈ ਤਾਂ ਕਿ ਉਹ ਦੇਸ਼ ਵਿਚੋਂ ਬਾਹਰ ਨਾ ਭੱਜ ਸਕੇ .
ਇਹ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਕਮਿਸ਼ਨਰ ਪੁਲਿਸ ਰਾਕੇਸ਼ ਅਗਰਵਾਲ ਨੇ ਦੱਸਿਆ ਕਿ 23 ਜਨਵਰੀ ਰਾਤ ਨੂੰ ਮੋਨੀ ਜਾਵਹਾਰ ਨਗਰ ਵਿਚ ਕੀਤੇ ਕਤਲ ਤੋਂ ਇਲਾਵਾ ਵੀ ਕਈ ਕੇਸਾਂ ਵਿਚ ਪੁਲਿਸ ਨੂੰ ਲੋੜੀਂਦਾ ਹੈ ..
----------------------------
ਲੁਧਿਆਣਾ ਜਵਾਹਰ ਨਗਰ ਕੈਂਪ ਚ ਚੱਲੀ ਗੋਲੀ, ਨੌਜਵਾਨ ਦੀ ਮੌਤ, ਇਲਾਕੇ ਵਿੱਚ ਸਹਿਮਿਆ ਮਾਹੌਲ
23 ਜਨਵਰੀ
.ਲੁਧਿਆਣਾ ਦੇ ਜਵਾਹਰ ਨਗਰ ਕੈਂਪ ਦੇ ਵਿਚ ਅੱਜ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇਲਾਕੇ ਦੇ ਵਿੱਚ ਅਣਪਛਾਤੇ ਦੋ ਨੌਜਵਾਨਾਂ ਨੇ ਜਿੰਦੀ ਨਾਂ ਦੇ ਸ਼ਖਸ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਅਤੇ ਫਿਰ ਮੌਕੇ ਤੋਂ ਦੋਵੇਂ ਹੀ ਫਰਾਰ ਹੋ ਗਏ..ਦੋਵਾਂ ਵੱਲੋਂ ਮ੍ਰਿਤਕ ਤੇ ਪੰਜ ਫਾਇਰ ਕੀਤੇ ਗਏ ਜਿਸ ਤੋਂ ਬਾਅਦ ਉਸ ਨੂੰ ਤੁਰੰਤ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੇ ਦਮ ਤੋੜ ਦਿੱਤਾ..
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਲਾਅ ਐਂਡ ਆਰਡਰ ਅਸ਼ਵਨੀ ਕਪੂਰ ਨੇ ਦੱਸਿਆ ਕਿ ਦੋ ਅਣਪਛਾਤੇ ਮੁਲਜ਼ਮਾਂ ਨੇ ਜਿੰਦੀ ਨਾਂ ਦੇ ਸ਼ਖਸ ਨੂੰ ਗੋਲੀਆਂ ਮਾਰ ਦਿੱਤੀਆਂ ਜਿਸ ਚ ਉਸ ਦੀ ਮੌਤ ਹੋ ਗਈ, ਮੁਲਜ਼ਮਾਂ ਦੀ ਸ਼ਨਾਖਤ ਹਾਲੇ ਤੱਕ ਨਹੀਂ ਹੋਈ ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ, ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਗੋਲੀ ਮਾਰਨ ਤੋਂ ਬਾਅਦ ਭੱਜਦੇ ਹੋਏ ਵੀ ਹਵਾਈ ਫਾਇਰ ਕੀਤੇ ਗਏ ਨੇ...ਜਦੋਂ ਕਿ ਮ੍ਰਿਤਕ ਤੇ ਮੁਲਾਜ਼ਮਾਂ ਵੱਲੋਂ ਪੰਜ ਫਾਇਰ ਕੀਤੇ ਗਏ...