ਗਣਤੰਤਰ ਦਿਵਸ ਪਰੇਡ 'ਚ ਪਹਿਲੀ ਵਾਰ ਵੇਖਣ ਨੂੰ ਮਿਲੇਗਾ ਬਹੁਤ ਕੁਝ
ਨਵੀਂ ਦਿੱਲੀ, 26 ਜਨਵਰੀ, 2020 : ਸੀ ਆਰ ਪੀ ਐਫ ਦੀਆਂ ਮਹਿਲਾ ਬਾਇਕਰਜ਼ ਵੱਲੋਂ ਦਲੇਰੀ ਭਰਪੂਰ ਤੇ ਹੈਰਾਨ ਕਰਨ ਵਾਲੇ ਸਟੰਟ ਪੇਸ਼ ਕਰਨ ਤੋਂ ਲੈ ਕੇ 'ਟ੍ਰਾਇ ਸਰਵਿਸ ਫੋਰਮੇਸ਼ਨ' ਸਮੇਤ ਐਤਕੀਂ ਗਣਤੰਤਰ ਦਿਵਸ ਪਰੇਡ ਵਿਚ ਕਾਫੀ ਕੁਝ ਪਹਿਲੀ ਵਾਰ ਵੇਖਣ ਨੂੰ ਮਿਲੇਗਾ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਕੀਂ ਅਮਰ ਜਵਾਨ ਜਯੋਤੀ ਦੀ ਥਾਂ ਨੈਸ਼ਨਲ ਵਾਰ ਮੈਮੋਰੀਅਲ ਵਿਖੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ। ਇਸ ਤਰਾਂ ਐਤਕੀਂ ਗਣਤੰਤਰ ਦਿਵਸ ਸਮਾਗਮਾਂ 'ਚ ਬਹੁਤ ਕੁਝ ਪਹਿਲੀ ਵਾਰ ਵੇਖਣ ਨੂੰ ਮਿਲੇਗਾ।
ਗਣਤੰਤਰ ਦਿਵਸ ਪਰੇਡ ਵਿਚ ਪਹਿਲੀ ਵਾਰ ਆਰਮੀ ਏਅਰ ਡਿਫੈਂਸ ਦੀ ਟੁਕੜੀ ਾਮਲ ਹੋਵੇਗੀ ਜਿਸ ਮਗਰੋਂ ਬੰਗਾਲ ਇੰਜੀਨੀਅਰ ਗਰੁੱਪ ਐਂਡ ਸੈਂਟਰ, ਬ੍ਰਿਗੇਡ ਆਫ ਗਾਰਡਜ਼ ਟਰੇਨਿੰਗ ਸੈਂਟਰ, 3 ਇਲੈਕਟ੍ਰਾਨਿਕਸ ਐਂਡ ਮਕੈਨਿਕਲ ਇੰਜੀਨੀਅਰਜ਼ ਸੈਂਟਰ ਅਤੇ ਮਦਰਾਸ ਰਜਮੈਂਟ ਸੈਂਟਰ ਦਾ ਸਾਂਝਾ ਬੈਂਡ ਹੋਵੇਗਾ।
ਮਿਸ਼ਨ ਸ਼ਕਤੀ ਤੋਂ ਐਂਟੀ ਸੈਟੇਲਾਈਟ ਵੈਪਨਸ (ਏ ਐਸ ਏ ਟੀ), ਧਨੁਸ਼ ਆਰਟੀਲਸਰੀ, ਨਵਾਂ ਸ਼ਾਮਲ ਕੀਤਾ ਚਿਨੁਕ ਹੈਵੀ ਲਿਫਟ ਅਤੇ ਅਪਾਚੇ ਅਟੈਕ ਹੈਲੀਕਾਪਰ ਵੀ ਪਹਿਲੀ ਵਾਰ ਪਰੇਡ ਵਿਚ ਰਾਜਪਥ 'ਤੇ ਦਿਸਣਗੇ।
ਪਹਿਲੀ ਵਾਰ ਇੰਸਪੈਕਟਰ ਸੀਮਾ ਨਾਗ ਦੀ ਅਗਵਾਈ ਵਿਚ ਸੀ ਆਰ ਪੀ ਐਫ ਤੋਂ ਮਹਿਲਾ ਬਾਇਕਰਜ਼ ਦੀ ਟੁਕੜੀ ਹੈਰਾਤਅੰਗੇਜ਼ ਕਰਤਬ ਪੇਸ਼ ਕਰੇਗੀ ਤੇ ਸਲਾਮੀ ਦੇਵੇਗੀ। ਇਸ ਵਾਰ ਪਹਿਲੀ ਵਾਰ 'ਟਰਾਇ ਸਰਵਿਸ ਫਾਰਮੇਸ਼ਨ' ਗਣਤੰਤਰ ਦਿਵਸ ਪਰੇਡ ਦਾ ਹਿੱਸਾ ਹੋਵੇਗੀ। ਇਸ ਉਪਰੰਤ ਚਿਨੂਕ ਹੈਲੀਕਾਪਟਰ, ਜਿਹਨਾਂ ਦੀ ਵਰਤੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਸਮਾਨ ਛੱਡਣ ਵਾਸਤੇ ਕੀਤੀ ਜਾਂਦੀ ਹੈ, ਦੀ ਟੁਕੜੀ ਸਲਾਮੀ ਦੇਵੇਗੀ।
ਭਾਰਤ ਵੱਲੋਂ ਪਿਛਲੇ ਸਾਲ 27 ਮਾਰਚ ਨੂੰ ਪਹਿਲੀ ਵਾਰ ਮਿਜ਼ਾਈਲ ਨੂੰ ਤਬਾਹ ਕਰਨ ਵਾਲੀ ਸੈਟੇਲਾਈਟ ਤਿਆਰ ਕੀਤੀ ਗਈ ਸੀ ਜੋ ਕਿ ਐਤਕੀਂ ਪਰੇਡ ਵਿਚ ਵਿਖਾਈ ਜਾਵੇਗੀ। ਇਸ ਮਿਜ਼ਾਈਲ ਰਾਹੀਂ ਭਾਰਤ ਨੇ ਆਪਣੇ ਹੀ ਪੁਰਾਣੀ ਸੈਟੇਲਾਈਟ ਜੋ ਕਿ ਧਰਮੀ ਤੋਂ ਤਕਰੀਬਨ 300 ਕਿਲੋਮੀਟਰ ਉਪਰ ਸੀ, ਤਬਾਹ ਕੀਤੀ ਸੀ। ਇਹ ਮਿਜ਼ਾਈਲ ਤੇ ਸੈਟੇਲਾਈਟ ਇਕ ਦੂਜੇ ਵੱਲ 11 ਕਿਲੋਮੀਟਰ ਪ੍ਰਤੀ ਸੈਕਿੰਡ ਨਾਲ ਵਧੇ ਸਨ। ਇਸ ਮਿਜ਼ਾਈਲ ਦੀ ਨਿਸ਼ਾਨਾ 10 ਸੈਂਟੀਮੀਟਰ ਤੱਕ ਅੱਗੇ ਪਿੱਛੇ ਹੋ ਸਕਦਾ ਹੈ। ਇਸ ਹਿਟ ਐਂਡ ਕਿੱਲ ਤਕਨਾਲੋਜੀ ਦੀ ਵਰਤੋਂ ਸਦਕਾ ਭਾਰਤ ਹੁਣ ਅਮਰੀਕਾ, ਰੂਸ ਅਤੇ ਚੀਨ ਦੇ ਤਿੰਨ ਮੁਲਕਾਂ ਦੇ ਕਲੱਬ ਵਿਚ ਸ਼ਾਮਲ ਹੋ ਗਿਆ ਹੈ। ਇਸ ਮਿਜ਼ਾਈਲ ਨੂੰ ਡੀ ਆਰ ਡੀ ਓ ਨੇ ਦੋ ਸਾਲਾਂ ਦੇ ਰਿਕਾਰਡ ਸਮੇਂ ਵਿਚ ਵਿਕਸਤ ਕੀਤਾ ਹੈ।
ਇਸ ਤੋਂ ਇਲਾਵਾ ਪਰੇਡ ਵਿਚ ਆਲਾ ਮਿਆਰੀ ਤਕਨੀਕ ਵਾਲੇ ਹੋਰ ਯੰਤਰ ਜੋ ਕਿ ਫੌਜ ਵੱਲੋਂ ਵਰਤੇ ਜਾਂਦੇ ਹਨ, ਵਿਖਾਏ ਜਾਣਗੇ।