ਪੁਲਿਸ ਅਫਸਰ ਜਿਸਨੇ ਕੰਧ ਟੱਪ ਕੇ ਚਿਦੰਬਰਮ ਨੂੰ ਗ੍ਰਿਫਤਾਰ ਕੀਤਾ ਸੀ, ਨੂੰ ਵੀ ਮਿਲ ਰਿਹੈ ਰਾਸ਼ਟਰਪਤੀ ਮੈਡਲ
ਨਵੀਂ ਦਿੱਲੀ, 26 ਜਨਵਰੀ, 2020 : ਡਿਪਟੀ ਸੁਪਰਡੈਂਟ ਆਫ ਪੁਲਿਸ ਰਾਮਾਸਵਾਮੀ ਪਾਰਥਾਸਾਰਥੀ ਜਿਸਨੇ ਪਿਛਲੇ ਸਾਲ ਆਈ ਐਨ ਐਕਸ ਮੀਡੀਆ ਕੇਸ ਵਿਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਗ੍ਰਿਫਤਾਰ ਕੀਤਾ ਸੀ, ਨੂੰ ਵੀ ਐਤਕੀਂ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਡੀ ਐਸ ਪੀ ਨੇ ਚਿਦੰਬਰਮ ਦੇ ਘਰ ਦੀ ਕੰਧ ਟੱਪ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ।
ਉਹਨਾਂ ਤੋਂ ਇਲਾਵਾ ਧੀਰੇਂਦਰ ਸ਼ੁਕਲਾ ਨਾਂ ਦੇ ਅਫਸਰ ਵੀ ਰਾਸ਼ਟਰਪਤੀ ਮੈਡਲ ਮਿਲ ਰਿਹਾ ਹੈ ਜਿਹਨਾਂ ਨੇ ਉਸ ਟੀਮ ਦੀ ਅਗਵਾਈ ਕੀਤੀ ਜਿਸਨੇ ਯੂ ਏ ਈ ਯਾਨੀ ਸੰਯੁਕਤ ਅਰਬ ਅਮੀਰਾਤ ਤੋਂ ਪਹਿਲੇ ਭਾਰਤੀ ਨਾਗਰਿਕ ਨੂੰ ਡਿਪੋਰਟ ਕੀਤਾ ਸੀ। ਸ਼ੁਕਲਾ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਤ ਵੱਲੋਂ ਡੇਰਾ ਪ੍ਰੇਮੀਆਂ ਨੂੰ ਨਪੁੰਸਕ ਬਣਾਉਣ ਤੇ ਪੱਤਰਕਾਰ ਰਾਜੀਵ ਰੰਜਨ ਦੇ ਕਤਲ ਦੇ ਮਾਮਲਿਆਂ ਦੀ ਵੀ ਜਾਂਚ ਕੀਤੀ ਸੀ।