ਹਰੀਸ਼ ਕਾਲੜਾ
ਰੂਪਨਗਰ, 26 ਜਨਵਰੀ 2020 - ਨਹਿਰੂ ਸਟੇਡੀਅਮ ਰੂਪਨਗਰ ਵਿਖੇ ਅੱਜ ਗਣਤੰਤਰਤਾ ਦਿਵਸ ਦੇ ਜਿਲਾ ਪੱਧਰੀ ਸਮਾਗਮ ਦੌਰਾਨ ਰਾਣਾ ਗੁਰਮੀਤ ਸਿੰਘ ਸੋਢੀ ਖੇਡਾਂ ਤੇ ਯੁਵਕ ਮਾਮਲੇ ਮੰਤਰੀ ਪੰਜਾਬ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ।ਸਮੁੱਚੀ ਸ਼ਾਨਦਾਰ ਪਰੇਡ ਦੀ ਅਗਵਾਈ ਰਵੀ ਕੁਮਾਰ ਏ.ਐਸ.ਪੀ. ਨੇ ਕੀਤੀ।ਇਸ ਮੌਕੇ ਡਾ. ਸੁਮੀਤ ਜਾਰੰਗਲ ਡੀ.ਸੀ. ਤੇ ਸਵਪਨ ਸ਼ਰਮਾ ਐਸ.ਐਸ.ਪੀ. ਵੀ ਉਨਾਂ ਨਾਲ ਮੌਜੂਦ ਸਨ।
ਇਸ ਮੌਕੇ ਵੱਖ ਵੱਖ ਸਕੂਲਾਂ ਸਤਲੁਜ ਪਬਲਿਕ ਸਕੂਲ , ਸਰਕਾਰੀ ਸਕੂਲ ਝੱਲੀਆਂ ਕਲਾਂ, ਬਹਿਰਾਮਪੁਰ ਜ਼ਿਮੀਦਾਰਾ, ਭਗਵੰਤਪੁਰ, ਜ਼ੀਨਸ ਇੰਟਰਨੈਸ਼ਨਲ ਸਕੂਲ ਰੂਪਨਗਰ, ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਲੋਂ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਲੋਂ ਗਿੱਧਾ, ਨਹਿਰੂ ਯੁਵਾ ਕੇਂਦਰ ਵਲੋਂ ਭੰਗੜਾ ਪੇਸ਼ ਕੀਤਾ ਗਿਆ।