← ਪਿਛੇ ਪਰਤੋ
ਇੰਦੌਰ, 26 ਜਨਵਰੀ 2020 - 71ਵੇਂ ਗਗਣਤੰਤਰ ਦਿਵਸ ਮੌਕੇ ਮੱਧ ਪ੍ਰਦੇਸ਼ 'ਚ ਸੱਤਾਧਾਰੀ ਕਾਂਗਰਸੀ ਪਾਰਟੀ ਦੇ ਲੀਡਰਾਂ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ। ਅਸਲ 'ਚ ਕਾਂਗਰਸ ਪਾਰਟੀ ਦੇ ਦੋ ਲੀਡਰ ਝੰਡਾ ਲਹਿਰਾਉਣ ਦੀ ਰਸਮ ਦੌਰਾਨ ਲੜ ਪਏ। ਹਾਲਾਤ ਇੱਥੋਂ ਤੱਕ ਵਿਗੜ ਗਏ ਕਿ ਉਨ੍ਹਾਂ ਵੱਲੋਂ ਇੱਕ ਦੂਜੇ 'ਤੇ ਹੱਥ ਵੀ ਚੁੱਕਿਆ ਗਿਆ। ਇਹ ਮਾਮਲਾ ਇੰਦੌਰ ਦਾ ਹੈ ਜਿੱਥੇ ਝੰਡਾ ਲਹਿਰਉਣ ਦੀ ਰਸਮ ਹੋਣੀ ਸੀ ਕਿ ਉਸ ਸਮੇਂ ਕਾਂਗਰਸੀ ਲੀਡਰ ਦੇਵੇਂਦਰ ਸਿੰਘ ਯਾਦਵ ਅਤੇ ਚੰਦੂ ਕੁੰਜੀਰ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਅਤੇ ਦੋਵਾਂ ਨੂੰ ਉੱਥੇ ਮੌਜ਼ੂਦ ਲੀਡਰਾਂ ਅਤੇ ਪੁਲਿਸ ਵੱਲੋਂ ਸ਼ਾਂਤ ਕਰਵਾਇਆ ਗਿਆ। ਪਰ ਇਹ ਲੜਾਈ ਕਿਉਂ ਹੋਈ ਇਸ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://twitter.com/i/status/1221331415175962624
Total Responses : 266