ਲੁਧਿਆਣਾ, 27 ਜਨਵਰੀ 2020 - ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਗਣਤੰਤਰ ਦਿਵਸ ਤੇ ਦਸਮੇਸ਼ ਨਗਰ ਗਲੀ ਨੰਬਰ 12 ਵਿਖੇ ਤਿਰੰਗਾ ਲਹਿਰਾਇਆ ਅਤੇ ਇਸ ਦੌਰਾਨ ਹੋਏ ਸਮਾਗਮ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਵੀ ਵੰਡਿਆ ਗਿਆ।
ਦਸਮੇਸ਼ ਵੈਲਫੇਅਰ ਸੇਵਾ ਸੁਸਾਈਟੀ ਵਲੋਂ ਦਸਮੇਸ਼ ਨਗਰ ਦੀ ਗਲੀ ਨੰਬਰ 12 ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਸ ਦੌਰਾਨ ਇਲਾਕੇ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਤਿਰੰਗਾ ਫਹਿਰਾਇਆ ਗਿਆ। ਇਸ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਬੈਂਸ ਨੇ ਕਿਹਾ ਕਿ ਦੇਸ਼ ਆਜਾਦ ਹੋਏ ਨੂੰ 70 ਸਾਲਾਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਤੱਕ ਵੀ ਸਰਕਾਰ ਕੋਈ ਅਜਿਹਾ ਹੀਲਾ ਵਸੀਲਾ ਨਾ ਕਰ ਸਕੀ, ਕਿ ਦੇਸ਼ ਵਿੱਚ ਕੋਈ ਗਰੀਬ ਵਿਅਕਤੀ ਭੁੱਖਾ ਨਾ ਸੌਂਵੇ।
ਜਿਸ ਸਬੰਧੀ ਅੱਜ ਇਸ ਸੁਸਾਇਟੀ ਵਲੋਂ ਲੋੜਵੰਦ ਮਹਿਲਾਵਾਂ ਨੂੰ ਰਾਸ਼ਨ ਵੰਡਿਆਂ ਜਾ ਰਿਹਾ ਹੈ, ਜੋ ਕਿ ਪਿਛਲੇ 15 ਸਾਲਾਂ ਤੋਂ ਨਿਰੰਤਰ ਜਾਰੀ ਹੈ, ਜਿਸ ਸਬੰਧੀ ਸੁਸਾਈਟੀ ਪ੍ਰਬੰਧਕ ਵਧਾਈ ਦੇ ਪਾਤਰ ਹਨ। ਇਸ ਦੌਰਾਨ ਸੁਸਾਈਟੀ ਦੇ ਪ੍ਰਧਾਨ ਇਕਬਾਲ ਸਿੰਘ ਭੱਲਾ ਅਤੇ ਹੋਰਨਾਂ ਨੇ ਵਿਧਾਇਕ ਬੈਂਸ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ। ਇਸ ਮੌਕੇ 'ਤੇ ਹਰਚੰਦ ਸਿੰਘ ਸਾਬਕਾ ਡੀਐਸਪੀ, ਨਰਿੰਦਰ ਸਿੰਘ ਸੈਣੀ ਜਨਰਲ ਸਕੱਤਰ, ਡਾ. ਸੁਖਵਿੰਦਰ ਸਿੰਘ ਕੈਸ਼ੀਅਰ, ਇੰਦਰ ਸਿੰਘ ਸਨਰਾਈਜ਼, ਬਲਬੀਰ ਸਿੰਘ ਧੰਜਲ, ਸੁਖਦੇਵ ਸਿੰਘ ਹੈਪੀ, ਰਛਪਾਲ ਸਿੰਘ ਉੱਭੀ, ਕੁਲਵਿੰਦਰ ਸਿੰਘ ਸੈਣੀ, ਰਾਜਿੰਦਰ ਸਿੰਘ ਰਿੰਕੂ, ਸ਼ਿੰਗਾਰਾ ਸਿੰਘ, ਬਲਰਹਾਜ ਸਿੰਘ ਧੰਜਲ, ਸ਼ਮਸ਼ੇਰ ਸਿੰਘ ਧੰਜਲ, ਕੁਲਦੀਪ ਸਿੰਘ ਧੰਜਲ ਅਤੇ ਹੋਰ ਵੀ ਸ਼ਾਮਲ ਸਨ।