ਜ਼ਿਲ੍ਹਾ ਅਤੇ ਸੈਸ਼ਨ ਜੱਜ ਤਰਸੇਮ ਮੰਗਲਾ , ਮਨਪ੍ਰੀਤ ਸਿੰਘ ਛਤਵਾਲ ਆਈ ਏ ਐੱਸ ਅਤੇ ਭੁਪਿੰਦਰ ਸਿੰਘ ਐੱਸ ਐੱਸ ਪੀ ਅਤੇ ਹੋਰ ਜੱਜ ਸਾਹਿਬਾਨ । ਤਸਵੀਰ ; ਜਗਦੀਸ਼ ਥਿੰਦ
ਜਗਦੀਸ਼ ਥਿੰਦ
ਫਾਜ਼ਿਲਕਾ 26 ਜਨਵਰੀ , ਗਣਤੰਤਰ ਦਿਵਸ ਮੌਕੇ ਅੱਜ ਸਰਹੱਦੀ ਜਿਲ੍ਹਾ ਫਾਜ਼ਿਲਕਾ ਵਿਖੇ ਸਮਾਗਮ ਉਸ ਵੇਲੇ ਸਫਲ ਹੋ ਨਿੱਬੜਿਆ ਜਦੋਂ ਲੋਕਤੰਤਰ ਦੇ ਅਹਿਮ ਅੰਗ ਸਿਵਲ ਪ੍ਰਸ਼ਾਸਨ , ਜੁਡੀਸ਼ਰੀ ਦੇ ਸੀਨੀਅਰ ਅਧਿਕਾਰੀ ਅਤੇ ਪੁਲਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਜਨਤਾ ਦੇ ਅੰਗ ਸੰਗ ਦਿਖਾਈ ਦਿੱਤੇ ।
ਸਭ ਤੋਂ ਵਿਲੱਖਣ ਪਹਿਲੂ ਇਹ ਸੀ ਕਿ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਨਾਲ ਜੱਜ ਸਾਹਿਬਾਨ ਦੀ ਪੂਰੀ ਟੀਮ ਕਾਫ਼ੀ ਸਮਾਂ ਇਸ ਸਮਾਗਮ ਵਿੱਚ ਮੌਜੂਦ ਰਹੀ ।
ਗਣਤੰਤਰ ਦਿਵਸ ਮੌਕੇ ਤੇ ਮੰਚ ਉੱਪਰ ਮੌਜੂਦ ਸੀਨੀਅਰ ਜੱਜ ਸਾਹਿਬਾਨ , ਸਿਵਲ , ਪੁਲਿਸ ਦੇ ਸੀਨੀਅਰ ਅਧਿਕਾਰੀ ।
ਤਸਵੀਰ : ਜਗਦੀਸ਼ ਥਿੰਦ
---------------------------------------------------------
ਗਣਤੰਤਰ ਦਿਵਸ ਦਾ ਸਮਾਗਮ ਸ਼ੁਰੂ ਹੋਣ ਮੌਕੇ ਹੀ ਮੁੱਖ ਮਹਿਮਾਨ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਫਾਜ਼ਿਲਕਾ ਮਨਪ੍ਰੀਤ ਸਿੰਘ ਛਤਵਾਲ ਜਦ ਸ਼ਹੀਦੀ ਸਮਾਰਕ ਆਸਫਵਾਲਾ ਵਿਖੇ ਸ਼ਹੀਦਾਂ ਨੂੰ ਨਮਨ ਕਰਨ ਤੋਂ ਬਾਅਦ ਸਮਾਗਮ ਵਾਲੇ ਸਥਾਨ ਤੇ ਪੁੱਜੇ ਤਾਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਤਰਸੇਮ ਮੰਗਲਾ ਅਤੇ ਡਿਪਟੀ ਕਮਿਸ਼ਨਰ ਨੇ ਇੱਕ ਦੂਜੇ ਨੂੰ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੱਤੀ ।
ਇਸ ਮੌਕੇ ਸੀਨੀਅਰ ਸੁਪਰਡੈਂਟ ਪੁਲਿਸ ਫਾਜ਼ਿਲਕਾ ਭੁਪਿੰਦਰ ਸਿੰਘ ਵੀ ਮੌਜੂਦ ਸਨ ।
ਗਣਤੰਤਰ ਦਿਵਸ ਸਮਾਗਮ ਮੌਕੇ ਸਿਵਲ ,ਪੁਲਸ ਅਤੇ ਜੁਡੀਸ਼ਰੀ ਦੇ ਅਧਿਕਾਰੀਆਂ ਨਾਲ ਮੌਜੂਦ ਹੋਣ ਜਨਤਕ ਨੁਮਾਇੰਦੇ । ਤਸਵੀਰ : ਜਗਦੀਸ਼ ਥਿੰਦ
--------------------------------------------
ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਤਰਸੇਮ ਮੰਗਲਾ ਨੇ ਆਮ ਲੋਕਾਂ ਅਤੇ ਲੋਕਤੰਤਰ ਦਾ ਚੌਥਾ ਥੰਮ ਮੀਡੀਆ ਨਾਲ ਸਬੰਧਿਤ ਲੋਕਾਂ ਨੂੰ ਵੀ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਾ ਆਦਾਨ ਪ੍ਰਦਾਨ ਕੀਤਾ ।
ਗਣਤੰਤਰ ਦਿਵਸ ਦੇ ਇਸ ਸਮਾਗਮ ਵਿੱਚ ਜੁਡੀਸ਼ਰੀ ਵੱਲੋਂ ਸ਼੍ਰੀ ਸੰਦੀਪ ਸਿੰਘ ਜੋਸਨ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ , ਸ਼੍ਰੀ ਵਿਜੇ ਕੁਮਾਰ ਐਡੀਸ਼ਨਲ ਸੈਸ਼ਨ ਜੱਜ , ਸ਼੍ਰੀ ਅਸ਼ੀਸ਼ ਸਾਲਦੀ ਸਿਵਲ ਜੱਜ ਸੀਨੀਅਰ ਡਵੀਜ਼ਨ , ਸ਼੍ਰੀ ਅਮਿਤ ਕੁਮਾਰ ਗਰਗ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ , ਸ਼੍ਰੀ ਰਾਜਪਾਲ ਰਾਵਲ ਸੀ ਜੇ ਐੱਮ ਕਮ ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ , ਸ਼੍ਰੀ ਪ੍ਰਦੀਪ ਸਿੰਗਾਲ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ , ਸ਼੍ਰੀ ਇਨਸਾਨ ਸਿਵਲ ਜੱਜ ਜੂਨੀਅਰ ਡਿਵੀਜ਼ਨ , ਸ਼੍ਰੀ ਕੁਨਾਲ ਲਾਂਬਾ ਸਿਵਲ ਜੱਜ ਜੂਨੀਅਰ ਡਵੀਜ਼ਨ , ਸ਼੍ਰੀ ਪ੍ਰਭਜੋਤ ਸਿੰਘ ਭੱਟੀ ਸਿਵਲ ਜੱਜ ਜੂਨੀਅਰ ਡਵੀਜ਼ਨ ਤੋਂ ਇਲਾਵਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸਬੰਧਿਤ ਪੂਰਾ ਸਟਾਫ ਮੌਜੂਦ ਸੀ ।
ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅੱਜ ਦੇ ਸਮਾਗਮ ਵਿੱਚ ਸ਼ਾਮਲ ਕੀਤੀ ਗਈ ਝਾਕੀ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ ।