ਜੀ ਐਸ ਪੰਨੂ
ਪਟਿਆਲਾ, 26 ਜਨਵਰੀ 2020 - ਅੱਜ ਪੂਰੇ ਦੇਸ਼ ਵਿੱਚ ਜਿਥੇ 71ਵਾਂ ਗਣਤੰਤਰ ਮਨਾਇਆ ਗਿਆ। ਉੱਥੇ ਹੀ, ਸੁਣਨ ਤੇ ਬੋਲਣ ਤੋਂ ਅਸਮਰਥ ਅਤੇ ਵੱਖ-ਵੱਖ ਤਰੀਕਿਆਂ ਦੀ ਦਸਤਾਰਾਂ ਬੰਨਣ, ਸਿਖਾਉਣ, ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਵਾਲਾ ਲੜਕਾ ਸਾਲਾ ਮਨਜੋਤ ਸਿੰਘ ਸਹਿਜ ਕਿਸੇ ਤਰ੍ਹਾਂ ਦੀ ਜਾਣ-ਪਹਿਚਾਣ ਦਾ ਮੋਹਤਾਜ਼ ਨਹੀਂ, ਕਿਉਂਕਿ ਮਨਜੋਤ ਸਿੰਘ ਸਹਿਜ ਆਪਣੇ ਗੁਰੂ ਦੀ ਬਖਸ਼ੀ ਹੋਈ ਸਿਰ ਦਾ ਤਾਜ ਦਸਤਾਰ ਨਾਲ ਪੂਰੇ ਪੰਜਾਬ ਵਿੱਚ ਆਪਣੇ ਮਾਤਾ-ਪਿਤਾ ਤੇ ਆਪਣਾ ਨਾਮ ਅਤੇ ਸੂਬੇ ਦਾ ਨਾਮ ਰੌਸ਼ਨ ਕਰ ਰਿਹਾ ਹੈ।
ਪੇਂਟਿੰਗ ਦੇ ਮਾਹਿਰ ਮਨਜੋਤ ਸਿੰਘ ਸਹਿਜ ਨੂੰ ਅੱਜ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਖੇਡ ਕੰਪਲੈਕਸ ਪਾਲੋਗਰਾਉਂਡ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪੰਜਾਬ ਦੇ ਲੋਕ ਨਿਰਮਾਣ ਅਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸਦੇ ਨਾਲ ਹੀ ਮਨਜੋਤ ਸਿੰਘ ਸਹਿਜ ਦਾ ਵੱਖ-ਵੱਖ ਧਾਰਮਿਕ ਤੇ ਸਾਮਜਿਕ ਸੰਸਥਾਵਾਂ ਵੱਲੋਂ ਸਨਮਾਨ ਕੀਤਾ ਗਿਆ ਹੈ।
ਪਿਛਲੇ ਸਾਲ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਨਜੋਤ ਸਿੰਘ ਸਹਿਜ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਸੀ। ਮਨਜੋਤ ਸਿੰਘ ਸਹਿਜ ਕਈ ਪ੍ਰਸਿੱਧ ਕਲਾਕਾਰਾਂ ਨੂੰ ਆਪਣੇ ਹੱਥਾਂ ਨਾਲ ਤਿਆਰ ਕੀਤੀਆਂ ਪੇਂਟਿੰਗ ਤਸਵੀਰਾਂ ਭੇਂਟ ਕਰ ਚੁੱਕਿਆ ਹੈ। ਜਿਸ ਸਦਕਾ ਮਨਜੋਤ ਸਿੰਘ ਸਹਿਜ ਨੂੰ ਕਈ ਵੱਡੇ ਇਨਾਮ ਮਿਲ ਚੁੱਕੇ ਹਨ। ਇਸ ਮੌਕੇ, ਮਨਜੋਤ ਸਿੰਘ ਸਹਿਜ ਨੇ ਆਪਣੀਆਂ ਭਾਵਨਾਵਾਂ ਦਰਸਾਉਂਦਿਆਂ ਆਪਣੀ ਭਾਸ਼ਾ ਵਿੱਚ ਦੱਸਿਆ ਕਿ ਮੈਂ ਇਸੇ ਤਰ੍ਹਾਂ ਹੀ ਹੋਰ ਵੀ ਵੱਧ-ਚੜ੍ਹ ਕੇ ਗੁਰੂ ਦੀ ਬਖਸ਼ੀ ਹੋਈ ਸਿਰ ਦਾ ਤਾਜ ਦਸਤਾਰ ਤੇ ਪੇਂਟਿੰਗ ਨੂੰ ਹੋਰ ਪ੍ਰਫੂਲਿਤ ਕਰਾਂਗਾ। ਇਸ ਮੌਕੇ,ਪਰਮਜੀਤ ਸਿੰਘ ਲਾਲੀ ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ, ਪਟਿਆਲਾ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਕੁਮਾਰ ਅਮਿਤ ਤੋਂ ਇਲਾਵਾ ਸਪੈਸ਼ਲ ਬੱਚਿਆਂ ਸਮੇਤ ਕਈ ਦਿੱਗਜ਼ ਸ਼ਖਸ਼ੀਅਤਾਂ ਹਾਜ਼ਿਰ ਸਨ।