ਲੋਕ ਸੰਪਰਕ ਅਧਿਕਾਰੀ ਰਾਜ ਕੁਮਾਰ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ , ਨਾਲ ਮੌਜੂਦ ਹਨ ਪੰਜਾਬ ਸਰਕਾਰ ਦੇ ਨੁਮਾਇੰਦੇ ਅਤੇ ਹੋਰ ਅਧਿਕਾਰੀ ।
ਜਗਦੀਸ਼ ਥਿੰਦ
ਫਾਜ਼ਿਲਕਾ 26 ਜਨਵਰੀ ; ਆਮ ਜਨਤਾ , ਪ੍ਰਸ਼ਾਸਨਿਕ ਅਦਾਰਿਆਂ , ਰਾਜ ਅਤੇ ਕੇਂਦਰੀ ਸਰਕਾਰਾਂ ਦਰਮਿਆਨ ਅਹਿਮ ਕੜੀ ਵੱਜੋਂ ਕੰਮ ਕਰਦੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਜਿਲ੍ਹਾ ਪੱਧਰ ਦੇ ਅਧਿਕਾਰੀ ਨੂੰ ਵੀ ਅੱਜ 26 ਜਨਵਰੀ ਗਣਤੰਤਰ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ ।
ਸਹਾਇਕ ਲੋਕ ਸੰਪਰਕ ਅਧਿਕਾਰੀ ਫਾਜ਼ਿਲਕਾ ਰਾਜ ਕੁਮਾਰ ਨੂੰ ਵਿਸ਼ੇਸ਼ ਸਨਮਾਨ ਮੁੱਖ ਮਹਿਮਾਨ ਮਨਪ੍ਰੀਤ ਛੱਤਵਾਲ ਨੇ ਸੌਂਪਿਆ ।
ਸਟੇਜ ਸੰਚਾਲਨ ਦੌਰਾਨ ਲੋਕ ਸੰਪਰਕ ਅਧਿਕਾਰੀ ਰਾਜ ਕੁਮਾਰ
-----------------------------------------------------
ਉਹਨਾਂ ਦੇ ਨਾਲ ਪੁਲਸ ਪ੍ਰਸ਼ਾਸਨ ਤੋਂ ਇਲਾਵਾ ਚੁਣੇ ਹੋਏ ਨੁਮਾਇੰਦੇ ਵੀ ਮੌਜੂਦ ਸਨ ।
ਸਹਾਇਕ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਰਾਜ ਕੁਮਾਰ ਵੱਲੋਂ ਸਟੇਜ ਦਾ ਸੰਚਾਲਨ ਵੀ ਬਾਖ਼ੂਬੀ ਕੀਤਾ ਗਿਆ ।
ਇੱਥੇ ਦੱਸਣਾ ਬਣਦਾ ਹੈ ਕਿ ਚਾਹੇ ਫਾਜ਼ਿਲਕਾ ਸਰਹੱਦੀ ਜਿਲ੍ਹਾ ਹੈ ਪਰ ਭਾਰਤ - ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਮੌਜੂਦ ਜੁਆਇੰਟ ਚੈੱਕ ਪੋਸਟ ਸੁਲੇਮਾਨਕੀ ਉੱਪਰ ਹੁੰਦੀ ਰੀਟਰਿਟ ਸੈਰੇਮਨੀ ਦੌਰਾਨ ਗੁਆਂਢੀ ਰਾਜਾਂ ਤੋਂ ਇਲਾਵਾ ਕੇਂਦਰ ਤੋਂ ਵੀ ਅਧਿਕਾਰੀ ਅਤੇ ਵਜ਼ੀਰ ਪਹੁੰਚਦੇ ਹਨ ।
ਸੀਮਤ ਸਾਧਨਾਂ ਦੇ ਦੌਰਾਨ ਜ਼ਿਲ੍ਹਾ ਫਾਜ਼ਿਲਕਾ ਨਾਲ ਸਬੰਧਿਤ ਅਧਿਕਾਰੀਆਂ ਵੱਲੋਂ ਕੀਤੀ ਜਾਂਦੀ ਵਿਸ਼ੇਸ਼ ਕਾਰਗੁਜ਼ਾਰੀ ਦਾ ਹੀ ਨਤੀਜਾ ਹੈ ਕਿ ਫਾਜ਼ਿਲਕਾ ਨੇ ਰਾਸ਼ਟਰੀ ਪੱਧਰ ਤੇ ਅਹਿਮ ਮੱਲਾਂ ਮਾਰੀਆਂ ਹਨ ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ ਫਿਲਮ " ਪਾਣੀ ਦੀ ਕਹਾਣੀ " ਵਿੱਚ ਲੋਕ ਸੰਪਰਕ ਅਧਿਕਾਰੀਆਂ , ਕਰਮਚਾਰੀਆਂ ਦੇ ਯੋਗਦਾਨ ਦੀ ਵੀ ਅਹਿਮ ਭੂਮਿਕਾ ਰਹੀ ਹੈ ।