ਬਲਾਈਂਡ ਹੋਮ ਵਿਚ ਜੋੜੀ ਦਾ ਹੋਇਆ ਵਿਆਹ
ਫਿਰੋਜ਼ਪੁਰ, 27 ਜਨਵਰੀ 2020 : ਫਿਰੋਜ਼ਪੁਰ ਸ਼ਹਿਰ ਅੰਦਰ ਬਣੇ ਬਲਾਈਂਡ ਹੋਮ 'ਚ ਰਹਿ ਰਹੇ ਬਲਾਈਂਡ ਵਿਜੇ ਤਿਵਾੜੀ ਅਤੇ ਅਸਾਮ ਦੀ ਮੁਟਿਆਰ ਅੱਜ ਇਥੇ ਵਿਆਹ ਦੇ ਬੰਧਨਾਂ ਵਿਚ ਬੱਝ ਗਏ। ਪੂਰੀਆਂ ਰਸਮਾਂ ਰੀਤਾਂ ਨਾਲ ਦੋਨਾਂ ਦਾ ਵਿਆਹ ਕੀਤਾ ਗਿਆ।
ਵਿਜੇ ਤਿਵਾੜੀ ਕੈਨਾਲ ਕਲੌਨੀ ਵਿਚ ਸਰਕਾਰੀ ਨੌਕਰੀ 'ਤੇ ਹੈ ਜਦਕਿ ਉਸਦੀ ਹਮਸਫ਼ਰ ਗਰੈਜੁਏਟ ਪਾਸ ਹੈ। ਬਲਾਈਂਡ ਹੋਮ ਵਿਚ ਹੋਏ ਇਸ ਸਾਦੇ ਵਿਆਹ ਵਿੱਚ ਦੋਨਾਂ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਬਲਾਈਂਡ ਹੋਮ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਮੈਂਬਰ ਵੀ ਸ਼ਾਮਿਲ ਹੋਏ। ਹੋਰਨਾਂ ਤੋਂ ਇਲਾਵਾ ਪ੍ਰੈੱਸ ਕਲੱਬ ਫਿਰੋਜ਼ਪੁਰ ਦੀ ਤਰਫੋਂ ਹਰੀਸ਼ ਮੌਂਗਾ ਨੇ ਜੋੜੀ ਨੂੰ ਸ਼ਗਨ ਪਾ ਕੇ ਅਸ਼ੀਰਵਾਦ ਦਿੱਤਾ ਅਤੇ ਦੋਨਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ।