ਮੈਂਬਰ ਪਾਰਲੀਮੈਂਟ ਪ੍ਰਤਾਪ ਸਿੰਘ ਬਾਜਵਾ ਨੂੰ ਸਦਮਾ, ਸੱਸ ਸਵਰਗਾਸ, ਸਸਕਾਰ 28 ਜਨਵਰੀ ਨੂੰ
ਚੰਡੀਗੜ੍ਹ, 27 ਜਨਵਰੀ, 2020 : ਪੰਜਾਬ ਦੇ ਮੈਂਬਰ ਪਾਰਲੀਮੈਂਟ ਪ੍ਰਤਾਪ ਸਿੰਘ ਬਾਜਵਾ ਨੂੰ ਉਸ ਵੇਲੇ ਡੂੰਘਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸੱਸ ਸਰਦਾਰਨੀ ਗੁਰਚਰਨ ਕੌਰ ਪਤਨੀ ਸਵਰਗਵਾਸੀ ਸਰਦਾਰ ਹਰਚਰਨ ਸਿੰਘ ਸ਼ਨੀਵਾਰ 25 ਜਨਵਰੀ ਨੂੰ ਸਦੀਵੀਂ ਵਿਛੋੜਾ ਦੇ ਗਏ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ 28 ਜਨਵਰੀ ਦਿਨ ਮੰਗਲਵਾਰ ਨੂੰ ਦੁਪਹਿਰ ਬਾਅਦ 1.00 ਵਜੇ ਸ਼ਮਸ਼ਾਨ ਘਾਟ ਸੈਕਟਰ 25 ਚੰਡੀਗੜ੍ਹ ਵਿਖੇ ਕੀਤਾ ਜਾਵੇਗਾ।