ਨਿਊਯਾਰਕ : ਸ੍ਰੀ ਗੁਰੂ ਰਵੀ ਦਾਸ ਸਭਾ ਨੇ ਸਿੱਖਸ ਫਾਰ ਜਸਟਿਸ ਦੇ ਪੰਨੂ ਦੇ ਪੁਤਲੇ ਫੂਕੇ
ਵਾਸ਼ਿੰਗਟਨ ਡੀ ਸੀ, 27 ਜਨਵਰੀ, 2020 : ਸ੍ਰੀ ਗੁਰੂ ਰਵੀ ਦਾਸ ਸਭਾ ਨਿਊਯਾਰਕ ਦੇ ਮੈਂਬਰਾਂ ਨੇ ਸਿੱਖਸ ਫਾਰ ਜਸਟਿਸ ਵੱਲੋਂ ਭਾਰਤੀ ਸੰਵਿਧਾਨ ਸਾੜਨ ਦੇ ਯਤਨਾਂ ਤੋਂ ਭੜ ਕੇ ਉਸਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦੇ ਪੁਤਲੇ ਫੂਕੇ।
ਪੰਨੂ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਉਸਨੇ ਐਲਾਨ ਕੀਤਾ ਸੀ ਕਿ ਸਿੱਖਸ ਫਾਰ ਜਸਟਿਸ ਦੇ ਕਾਰਕੁੰਨ ਗਣਤੰਤਰ ਦਿਵਸ 'ਤੇ 26 ਜਨਵਰੀ ਨੂੰ ਦੁਨੀਆਂ ਦੇ ਹਰ ਦੇਸ਼ ਵਿਚ ਭਾਰਤੀ ਸਫਾਰਤਖਾਨਿਆਂ ਤੇ ਹਾਈ ਕਮਿਸ਼ਨਾਂ ਦੇ ਅੱਗੇ ਪ੍ਰਦਰਸ਼ਨ ਕਰਦਿਆਂ ਭਾਰਤੀ ਸੰਵਿਧਾਨ ਸਾੜਨਗੇ।
ਸ੍ਰੀ ਗੁਰੂ ਰਵੀ ਦਾਸ ਸਭਾ ਦੇ ਪ੍ਰਧਾਨ ਅਸ਼ੋਕ ਮਾਹੀ ਨੇ ਸਿੱਖਸ ਫਾਰ ਜਸਟਿਸ ਨੂੰ ਸਲਾਹ ਦਿੱਤੀ ਕਿ ਉਹ ਅਜਿਹਾ ਨਾ ਕਰਨ ਕਿਉਂਕਿ ਇਸ ਨਾਲ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਵੱਜੇਗੀ ਕਿਉਂਕਿ ਸੰਵਿਧਾਨ ਦੇ ਨਿਰਮਾਤਾ ਡਾ. ਬੀ ਆਰ ਅੰਬੇਡਕਰ ਸਨ ਜੋ ਦਲਿਤ ਸਨ। ਪਰ ਸਿੱਖਸ ਫਾਰ ਜਸਟਿਸ ਨੇ ਇਸ ਸਲਾਹ ਦੀ ਪਰਵਾਹ ਨਹੀਂ ਕੀਤੀ ਤੇ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ।
ਇਸ ਤੋਂ ਭੜ ਕੇ ਸ੍ਰੀ ਗੁਰੂ ਰਵੀ ਦਾਸ ਸਭਾ ਦੇ ਮੈਂਬਰਾਂ ਨੇ ਪੰਨੂ ਦੇ ਪੁਤਲੇ ਸਾੜੇ।
ਰੋਸ ਵਿਖਾਵੇ ਦੀ ਵੀਡੀਓ ਵੇਖਣ ਲਈ ਹੇਠਾਂ ਦਿੱਤਾ ਲਿੰਕ ਕਲਿੱਕ ਕਰੋ :
https://www.facebook.com/sb.kaul/videos/1580226062131234/