ਰਜਨੀਸ਼ ਸਰੀਨ
- ਗਊਸ਼ਾਲਾ ਦੇ ਰੱਖ ਰਖਾਵ ਨੂੰ ਹੋਰ ਬਿਹਤਰ ਬਨਾਉਣ ਹਿੱਤ ਸਰਕਾਰੀ ਮਦਦ ਦਵਾਏ ਜਾਣ ਦਾ ਦਿੱਤਾ ਭਰੋਸਾ।
ਨਵਾਂਸ਼ਹਿਰ, 27 ਜਨਵਰੀ 2020 - ਸਾਬਕਾ ਮੈਂਬਰ ਪਾਰਲੀਮੈਂਟ ਅਤੇ ਤਕਨੀਕੀ ਸਿੱਖਿਆ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ.ਪੀ. ਵੱਲੋਂ ਗੋਕੁਲ ਧਾਮ ਗਊਸ਼ਾਲਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਪੰਜਾਬ ਖਾਦੀ ਬੋਰਡ ਦੇ ਡਾਇਰੈਕਟਰ ਵਿਪਨ ਤਨੇਜਾ ਵੀ ਉਹਨਾਂ ਦੇ ਨਾਲ ਸਨ। ਗੋਕੁਲ ਧਾਮ ਗਊਸ਼ਾਲਾ ਦੇ ਪ੍ਰਧਾਨ ਵਿਵੇਕ ਮਾਰਕੰਡਾ ਅਤੇ ਖਜਾਨਚੀ ਵਿਜੈ ਅੱਬੀ ਨੇ ਉਹਨਾਂ ਦੇ ਧਿਆਨ ਵਿੱਚ ਲਿਆਉਂਦਾ ਕਿ ਗਊਆਂ ਦੀ ਦੇਸੀ ਨਸਲ ਦੀ ਸਾਂਭ-ਸੰਭਾਲ ਅਤੇ ਇਸ ਵਿੱਚ ਹੋਰ ਸੁਧਾਰ ਲਿਆਉਣ ਦੇ ਲਈ ਗੋਕੁਲ ਧਾਮ ਗਊਸ਼ਾਲਾ ਵੱਲੋਂ ਦਾਨੀ ਸਜੱਨਾਂ ਦੇ ਸਹਿਯੋਗ ਨਾਲ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਤੋਂ ਇਲਾਵਾ ਵਾਤਾਵਰਣ ਦੀ ਸ਼ੁੱਧਤਾ ਵਿੱਚ ਯੋਗਦਾਨ ਹਿੱਤ ਗੋਕੁਲ ਧਾਮ ਗਊਸ਼ਾਲਾ ਵੱਲੋਂ ਗੋਬਰ ਤੋਂ ਲਕੜੀ ਅਤੇ ਗਊਮੁਤੱਰ ਤੋਂ ਆਰਗੇਨਿਕ ਨਾਇਲ ਵੀ ਤਿਆਰ ਕੀਤੀ ਜਾ ਰਹੀ ਹੈ।ਵਿਵੇਕ ਮਾਰਕੰਡਾ ਅਤੇ ਵਿਜੈ ਅੱਬੀ ਨੇ ਮੰਗ ਕੀਤੀ ਕਿ ਵਿੱਤੀ ਸਹਾਇਤਾ ਅਤੇ ਪਸ਼ੂ ਪਾਲਨ ਵਿਭਾਗ ਦੀਆਂ ਸੇਵਾਵਾਂ ਮੁਹਇਆ ਕਰਵਾਇਆ ਜਾਣ ਤਾਂ ਜੋ ਗਊਸ਼ਾਲਾ ਦੇ ਪ੍ਰਬੰਧ ਨੂੰ ਹੋਰ ਬਿਹਤਰ ਬਨਾਉਣ ਅਤੇ ਗਊਆਂ ਦੇ ਇਲਾਜ ਅਤੇ ਸਾਂਭ-ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰਂ ਹੋਰ ਬਿਹਤਰ ਬਨਾਇਆ ਜਾ ਸਕੇ।
ਤਕਨੀਕੀ ਸਿੱਖਿਆ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ.ਪੀ. ਨੇ ਗੋਕੁਲ ਧਾਮ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਵੱਲੋਂ ਗਊਆਂ ਦੇ ਰੱਖ –ਰੱਖਾਵ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਵਾਇਆ ਕਿ ਉਹ ਉਹਨਾਂ ਵੱਲੋਂ ਕੀਤੀ ਗਈ ਮੰਗ ਨੂੰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆ ਕੇ ਲੋੜੀਂਦੀ ਮਦਦ ਕਰਵਾਉਣਗੇ।